ਮੁੰਬਈ: ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਐਕਟਰਸ ਚੋਂ ਇੱਕ ਸ਼ਾਹਿਦ ਕਪੂਰ 25 ਫਰਵਰੀ ਨੂੰ 39 ਸਾਲ ਦੇ ਹੋ ਜਾਣਗੇ। ਸ਼ਾਹਿਦ ਲਈ ਆਪਣੇ ਕਰੀਅਰ ਦੇ ਲਿਹਾਜ਼ ਨਾਲ ਇਹ ਸਾਲ ਕਾਫੀ ਕਾਮਯਾਬ ਰਿਹਾ। ਪਿਛਲੇ ਸਾਲ ਉਸਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ 'ਕਬੀਰ ਸਿੰਘ' ਕੀਤੀ। ਪਰ ਉਮੀਦ ਕੀਤੀ ਜਾਂਦੀ ਹੈ ਕਿ ਜਦੋਂ ਸ਼ਾਹਿਦ ਆਪਣੀ ਉਮਰ ਦੇ 39ਵੇਂ ਪੜਾਅ 'ਤੇ ਹੋਣਗੇ ਤਾਂ ਉਹ ਇੱਕ ਹੋਰ ਹਿੱਟ ਫ਼ਿਲਮ ਦੇਵੇਗਾ।
ਸ਼ਾਹਿਦ ਕਪੂਰ ਇਸ ਜਨਮਦਿਨ ਨੂੰ ਕਿਸ ਤਰ੍ਹਾਂ ਮਨਾਉਣਗੇ, ਇਹ ਸਵਾਲ ਉਨ੍ਹਾਂ ਦੇ ਹਰ ਫੈਨ ਦੇ ਦਿਲ ਵਿਚ ਹੋਵੇਗਾ। ਤਾਂ ਤੁਹਾਨੂੰ ਦੱਸ ਦੇਈਏ ਕਿ ਸ਼ਾਹਿਦ ਇਸ ਵਾਰ ਆਪਣੇ ਜਨਮਦਿਨ 'ਤੇ ਪਾਰਟੀ ਕਰਨ ਨਹੀਂ ਜਾ ਰਹੇ ਹਨ। ਦਰਅਸਲ, ਉਹ ਆਪਣੀ ਅਗਲੀ ਫ਼ਿਲਮ 'ਜਰਸੀ' ਦੀ ਸ਼ੂਟਿੰਗ ਕਰ ਰਹੇ ਹਨ। ਉਹ ਇਸ ਵੇਲੇ ਚੰਡੀਗੜ੍ਹ 'ਚ ਹਨ।
ਆਪਣੇ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਸ਼ਾਹਿਦ ਨੇ ਇੱਕ ਮੀਡੀਆ ਹਾਊਸ ਨਾਲ ਗੱਲਬਾਤ ਕੀਤੀ। ਜਿਸ ਦੌਰਾਨ ਉਸਨੇ ਦੱਸਿਆ ਕਿ ਉਹ ਇਸ ਵਾਰ ਆਪਣਾ ਜਨਮਦਿਨ ਸ਼ੂਟਿੰਗ ਦੌਰਾਨ ਮਨਾਉਣਗੇ। ਹਾਲਾਂਕਿ, ਉਸਨੇ ਇਹ ਵੀ ਦੱਸਿਆ ਕਿ ਜਦੋਂ ਉਸਦਾ ਪਰਿਵਾਰ ਉੱਥੇ ਪਹੁੰਚੇਗਾ ਤਾਂ ਉਹ ਕੁਝ ਸਮਾਂ ਬ੍ਰੈਕ ਲਵੇਗਾ ਅਤੇ ਪਰਿਵਾਰ ਨਾਲ ਸਮਾਂ ਬਤੀਤ ਕਰਨਗੇ।
ਸ਼ਾਹਿਦ ਕਪੂਰ ਨੇ ਕਿਹਾ ਕਿ ਇਹ ਇੱਕ ਵਰਕਿੰਗ ਜਨਮਦਿਨ ਹੋਵੇਗਾ, ਕਿਉਂਕਿ ਉਹ ਫ਼ਿਲਮ ਦੇ ਸ਼ਡਿਉਲ ਵਿਚਾਲੇ ਕੋਈ ਰੁਕਾਵਟ ਨਹੀਂ ਲਿਆਉਣਾ ਚਾਹੁੰਦੇ। ਸ਼ਾਹਿਦ ਕਪੂਰ ਸਾਊਥ ਇੰਡੀਅਨ ਫ਼ਿਲਮ 'ਜਰਸੀ' ਦੇ ਹਿੰਦੀ ਰੀਮੇਕ 'ਚ ਕੰਮ ਕਰ ਰਹੇ ਹਨ। ਇਸ ਵਿਚ ਸ਼ਾਹਿਦ ਕ੍ਰਿਕਟਰ ਦੀ ਭੂਮਿਕਾ 'ਚ ਨਜ਼ਰ ਆਉਣਗੇ। ਸ਼ਾਹਿਦ ਕਾਫੀ ਸਮੇਂ ਤੋਂ ਫ਼ਿਲਮ ਲਈ ਬੱਲੇਬਾਜ਼ੀ ਦਾ ਅਭਿਆਸ ਵੀ ਕਰ ਰਹੇ ਹਨ।
25 ਫਰਵਰੀ ਨੂੰ ਸ਼ਾਹਿਦ ਕਪੂਰ ਹੋ ਜਾਣਗੇ 39 ਸਾਲ ਦੇ, ਜਾਣੋ ਇਸ ਖਾਸ ਦਿਨ ਦਾ ਕੀ ਹੈ ਪਲਾਨ
ਏਬੀਪੀ ਸਾਂਝਾ
Updated at:
24 Feb 2020 08:25 PM (IST)
ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਮੰਗਲਵਾਰ ਨੂੰ ਆਪਣਾ 39ਵਾਂ ਜਨਮਦਿਨ ਮਨਾਉਣਗੇ। ਉਸ ਦੇ ਫੈਨਸ ਜਾਣਨ ਲਈ ਉਤਸੁਕ ਹਨ ਕਿ ਉਹ ਇਸ ਖਾਸ ਮੌਕੇ ਨੂੰ ਕਿਵੇਂ ਸੈਲੀਬ੍ਰੇਟ ਕਰਨ ਵਾਲਾ ਹੈ।
- - - - - - - - - Advertisement - - - - - - - - -