ਨਵੀਂ ਦਿੱਲੀ: ਸੈਕਸ ਦੌਰਾਨ ਸੁਰੱਖਿਆ ਤੇ ਬਰਥ ਕੰਟਰੋਲ ਲਈ ਕੰਡੋਮ ਵਰਤਿਆ ਜਾਂਦਾ ਹੈ। ਔਰਤਾਂ ਤੇ ਮਰਦਾਂ ਦੇ ਵੱਖ-ਵੱਖ ਤਰ੍ਹਾਂ ਦੇ ਕੰਡੋਮ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਫੀਮੇਲ ਕੰਡੋਮ ਬਾਰੇ ਕੁੱਝ ਜ਼ਰੂਰੀ ਗੱਲਾਂ, ਜੋ ਤੁਹਾਨੂੰ ਸ਼ਾਇਦ ਹੀ ਪਤਾ ਹੋਣ।


-ਭਾਵੇਂ ਤੁਸੀਂ ਬਰਥ ਕੰਟਰੋਲ ਪਿਲਸ ਦਾ ਇਸਤੇਮਾਲ ਕਰ ਰਹੇ ਹੋ, ਫਿਰ ਵੀ ਐਸਟੀਡੀ ਫੈਲਣ ਤੋਂ ਰੋਕਣ ਲਈ ਹਮੇਸ਼ਾ ਕੰਡੋਮ ਵਰਤੋ।

-ਮਹਿਲਾ ਕੰਡੋਮ ਪਹਿਨਣ 'ਚ ਕਾਫੀ ਪਰੇਸ਼ਾਨੀ ਆਉਂਦੀ ਹੈ। ਇਨ੍ਹਾਂ ਨੂੰ ਅੰਦਰੋਂ ਚੰਗੀ ਤਰ੍ਹਾਂ ਰੋਲ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਦਾ ਰਿੰਗ ਬਾਹਰ ਰਹਿਣਾ ਚਾਹੀਦਾ ਹੈ। ਜੇਕਰ ਪੂਰਾ ਕੰਡੋਮ ਅੰਦਰ ਚਲ ਜਾਵੇ ਤਾਂ ਇਸ ਦਾ ਕੋਈ ਫਾਇਦਾ ਨਹੀਂ।

-ਪਾਰਟਨਰਸ 'ਚੋਂ ਸਿਰਫ ਇੱਕ ਨੂੰ ਹੀ ਕੰਡੋਮ ਵਰਤਣਾ ਚਾਹੀਦਾ ਹੈ, ਕਿਉਂਕਿ ਦੋਹਾਂ ਦੇ ਵਰਤਣ ਨਾਲ ਕੰਡੋਮ ਫੱਟ ਜਾਵੇਗਾ।

-ਮਰਦਾਂ ਦੇ ਕੰਡੋਮ ਨੂੰ ਬਾਹਰੀ ਤੇ ਔਰਤਾਂ ਦੇ ਕੰਡੋਮ ਨੂੰ ਅੰਦਰੂਨੀ ਕੰਡੋਮ ਦੇ ਰੂਪ 'ਚ ਵੰਡਿਆ ਗਿਆ ਹੈ। ਇਨ੍ਹਾਂ ਕੰਡੋਮ ਨੂੰ ਸੈਮੀਡੋਮ ਵੀ ਕਿਹਾ ਜਾਂਦਾ ਹੈ।