ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਕਹਿਰ ਇੰਨਾ ਵਧ ਗਿਆ ਹੈ ਕਿ 10 ਹਜ਼ਾਰ ਭਾਰਤੀ ਆਪਣੇ ਹੀ ਦੇਸ਼ ਆਉਣ ਲਈ ਤੜਫ ਰਹੇ ਹਨ। ਚੀਨ ਤੋਂ ਬਾਅਦ ਕੋਰੋਨਾਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਇਰਾਨ 'ਤੇ ਹੈ।


ਇੱਥੇ ਹੁਣ ਤੱਕ ਵਾਇਰਸ ਨਾਲ 50 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਦਕਿ ਹਜ਼ਾਰ ਤੋਂ ਵੱਧ ਬਿਮਾਰ ਹਨ। ਇਸ ਦਰਮਿਆਨ ਭਾਰਤ ਆਉਣ ਵਾਲੀਆਂ ਫਲਾਈਟਾਂ ਰੱਦ ਹੋਣ ਕਾਰਨ ਕਰੀਬ 10 ਹਜ਼ਾਰ ਤੋਂ ਵੱਧ ਭਾਰਤੀ ਵੀ ਇੱਥੇ ਫਸੇ ਹੋਏ ਹਨ। ਇਨ੍ਹਾਂ 'ਚ ਵੱਡੀ ਗਿਣਤੀ 'ਚ ਵਿਦਿਆਰਥੀ ਸ਼ਾਮਲ ਹਨ।

ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਇਹ ਲੋਕ ਜਿਨ੍ਹਾਂ ਸ਼ਹਿਰਾਂ 'ਚ ਫਸੇ ਹੋਏ ਹਨ, ਉਹ ਸਭ ਤੋਂ ਵੱਧ ਕੋਰੋਨਾ ਦਾ ਕਹਿਰ ਝੱਲ ਰਿਹਾ ਹੈ। ਇੱਥੋਂ ਤੱਕ ਕਿ ਇਰਾਨ ਦੀ ਸਰਕਾਰ ਦੇ ਦੋ ਮੰਤਰੀ ਵੀ ਇਸ ਦੀ ਚਪੇਟ 'ਚ ਹਨ। ਵਿਸ਼ਵ ਸਿਹਤ ਸੰਗਠਨ ਵਲੋਂ ਇੱਥੇ ਐਕਸਪਰਟਸ ਦੀ ਟੀਮ ਭੇਜੀ ਗਈ ਹੈ।

ਸਬੰਧਤ ਖ਼ਬਰ:

ਪੂਰੀ ਦੁਨੀਆ 'ਚ ਕਰੋਨਾ ਦਾ ਕਹਿਰ, ਇਟਲੀ 'ਚ 85 ਭਾਰਤੀ ਵਿਦਿਆਰਥੀ ਨਿਗਰਾਨੀ ਹੇਠ