ਨਵੀਂ ਦਿੱਲੀ: ਚੀਨ ਦੇ ਨਾਲ-ਨਾਲ ਹੁਣ ਦੂਸਰੇ ਦੇਸ਼ਾਂ 'ਚ ਵੀ ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਇਟਲੀ ਦੇ ਲੋਂਬਾਰਡੀ ਖੇਤਰ 'ਚ 85 ਭਾਰਤੀ ਵਿਦਿਆਰਥੀਆਂ ਨੂੰ ਹਫਤੇ ਲਈ ਵੱਖ ਕਰ ਦਿੱਤਾ ਗਿਆ ਹੈ। ਇਟਲੀ 'ਚ ਹੁਣ ਤੱਕ 34 ਮੌਤਾਂ ਹੋ ਚੁੱਕੀਆਂ ਹਨ ਤੇ 1694 ਮਾਮਲੇ ਸਾਹਮਣੇ ਆਏ ਹਨ।


ਉੱਧਰ ਅਮਰੀਕੀ ਅਧਿਕਾਰੀਆਂ ਨੇ ਦੇਸ਼ 'ਚ ਦੂਸਰੀ ਮੌਤ ਦੀ ਪੁਸ਼ਟੀ ਕੀਤੀ ਹੈ। ਉੱਥੇ ਦੁਨੀਆ ਭਰ 'ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 3 ਹਜ਼ਾਰ ਦੇ ਪਾਰ ਹੋ ਗਿਆ ਹੈ, ਜਦਕਿ 89,073 ਵਿਅਕਤੀ ਸੰਕਰਮਿਤ ਹੋ ਚੁੱਕੇ ਹਨ।

ਇਟਲੀ 'ਚ ਇੱਕ ਭਾਰਤੀ ਵਿਦਿਆਰਥਣ ਨੇ ਅਖਬਾਰ ਨੂੰ ਦੱਸਿਆ ਕਿ ਹਾਲਾਤ ਬਹੁਤ ਖਰਾਬ ਹਨ ਤੇ ਉਨ੍ਹਾਂ ਨੂੰ ਡਰ ਹੈ ਕਿ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ। ਇਸ ਲਈ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਉਨ੍ਹਾਂ ਨੂੰ ਇੱਥੋਂ ਕੱਢਣ ਲਈ ਜਲਦ ਤੋਂ ਜਲਦ ਕਦਮ ਚੁੱਕੇ ਜਾਣ।