ਨਿਊਜ਼ੀਲੈਂਡ ਦੇ ਖ਼ਿਲਾਫ਼ ਕਰਾਈਸਚਰਚ ਦੇ ਹੇਗਲੇ ਓਵਲ ਮੈਦਾਨ 'ਚ ਖੇਡੇ ਜਾ ਰਹੇ ਦੂਸਰੇ ਟੈਸਟ 'ਚ ਭਾਰਤੀ ਟੀਮ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਨਿਊਜ਼ੀਲੈਂਡ ਨੇ ਕਲੀਨਸਵੀਪ ਕਰ ਦਿੱਤਾ। ਭਾਰਤੀ ਟੀਮ ਦੂਸਰੇ ਟੈਸਟ ਮੈਚ ਦੇ ਤੀਸਰੇ ਦਿਨ ਹੀ 125 ਰਨਾਂ 'ਤੇ ਢੇਰ ਹੋ ਗਈ।
ਨਿਊਜ਼ੀਲੈਂਡ ਨੂੰ ਇਹ ਮੈਚ ਜਿੱਤਣ ਲਈ 132 ਰਨਾਂ ਦੀ ਜ਼ਰੂਰਤ ਸੀ। ਨਿਊਜ਼ੀਲੈਂਡ ਟੀਮ ਨੇ 36 ਓਵਰ 'ਚ ਤਿੰਨ ਵਿਕੇਟ ਦੇ ਨੁਕਸਾਨ ਤੋਂ ਬਾਅਦ ਟੀਚਾ ਹਾਸਿਲ ਕੀਤਾ। ਇਹ ਭਾਰਤ ਦੀ ਆਈਸੀਸੀ ਟੈਸਟ ਚੈਂਪਿਅਨਸ਼ਿਪ 'ਚ ਪਹਿਲੀ ਸੀਰੀਜ਼ ਦੀ ਹਾਰ ਹੈ। ਨਿਊਜ਼ੀਲੈਂਡ ਲਈ ਸਲਾਮੀ ਬੱਲੇਬਾਜ਼ ਟੌਮ ਬਮੰਡਲ ਨੇ 113 ਗੇਂਦਾਂ 'ਤੇ 55 ਰਨ ਬਣਾਏ।
ਟੌਮ ਲਾਥਨ ਨੇ 74 ਗੇਂਦਾਂ ਦੀ ਪਾਰੀ 'ਚ 10 ਚੌਕਿਆਂ ਦੀ ਮਦਦ ਨਾਲ 52 ਰਨਾਂ ਦੀ ਪਾਰੀ ਖੇਡੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਦੋ ਤੇ ਉਮੇਸ਼ ਯਾਦਵ ਨੇ ਇੱਕ ਵਿਕੇਟ ਲਈ। ਦੋ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਭਾਰਤੀ ਟੀਮ ਦੀ ਪਾਰੀ ਦੇ ਫਰਕ ਨਾਲ ਮਿਲੀ ਸੀ।
Ind vs NZ, 2nd Test: ਤੀਸਰੇ ਦਿਨ ਹੀ ਭਾਰਤ ਦੀ ਸ਼ਰਮਨਾਕ ਹਾਰ, ਦੋ ਮੈਚਾਂ ਦੀ ਸੀਰੀਜ਼ 'ਚ ਨਿਊਜ਼ੀਲੈਂਡ ਨੇ ਕੀਤਾ ਕਲੀਨਸਵੀਪ
ਏਬੀਪੀ ਸਾਂਝਾ
Updated at:
02 Mar 2020 09:02 AM (IST)
ਨਿਊਜ਼ੀਲੈਂਡ ਦੇ ਖ਼ਿਲਾਫ਼ ਕਰਾਈਸਚਰਚ ਦੇ ਹੇਗਲੇ ਓਵਲ ਮੈਦਾਨ 'ਚ ਖੇਡੇ ਜਾ ਰਹੇ ਦੂਸਰੇ ਟੈਸਟ 'ਚ ਭਾਰਤੀ ਟੀਮ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਨਿਊਜ਼ੀਲੈਂਡ ਨੇ ਕਲੀਨਸਵੀਪ ਕਰ ਦਿੱਤਾ। ਭਾਰਤੀ ਟੀਮ ਦੂਸਰੇ ਟੈਸਟ ਮੈਚ ਦੇ ਤੀਸਰੇ ਦਿਨ ਹੀ 125 ਰਨਾਂ 'ਤੇ ਢੇਰ ਹੋ ਗਈ।
- - - - - - - - - Advertisement - - - - - - - - -