ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਤੇ ਅਦਾਕਾਰ ਕਿਆਰਾ ਅਡਵਾਨੀ ਫਿਲਹਾਲ ਆਪਣੀ ਆਉਣ ਵਾਲੀ ਫਿਲਮ 'ਭੂਲਭੂਲਈਆ 2' ਦੀ ਸ਼ੂਟਿੰਗ 'ਚ ਬਿਜ਼ੀ ਹਨ। ਅਜਿਹੇ 'ਚ ਹਾਲ ਹੀ 'ਚ ਕਾਰਤਿਕ ਆਰੀਅਨ ਨੇ ਫਿਲਮ ਦੇ ਸੈੱਟ ਤੋਂ ਮਜ਼ੇਦਾਰ ਤਸਵੀਰ ਸ਼ੇਅਰ ਕੀਤੀ ਹੈ।


ਤਸਵੀਰ 'ਚ ਕਾਰਤਿਕ ਆਰੀਅਨ ਤੇ ਕਿਆਰਾ ਇੱਕ-ਦੂਸਰੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਦੇ ਨਜ਼ਰ ਆ ਰਹੇ ਹਨ। ਜਦ ਕਿ ਕਰੂ ਦੀਆਂ ਮਹਿਲਾਵਾਂ ਆਪਣੇ ਚਹਿਰੇ ਨੂੰ ਬਾਲਾਂ ਨਾਲ ਢੱਕ ਕੇ ਉਨ੍ਹਾਂ ਨੂੰ ਘੇਰੇ ਹੋਏ ਨਜ਼ਰ ਆ ਰਹੀਆਂ ਹਨ।

ਕਾਰਤਿਕ ਨੇ ਇਸ ਦੇ ਕੈਪਸ਼ਨ 'ਚ ਲਿਖਿਆ ਹੈ ਕਿ,"ਪਿਆਰ 'ਚ ਇੰਨੇ ਵੀ ਅੰਨ੍ਹੇ ਨਾ ਹੋ ਜਾਵੋ ਕਿ ਚੁੜੇਲ ਵੀ ਨਾ ਦਿਖੇ...ਹੈਸ਼ਟੈਗਭੂਲਬੂਲਈਆ2..." ਤੁਹਾਨੂੰ ਦਸ ਦਈਏ ਕਿ 'ਭੂਲਭੂਲਈਆ 2' ਦੇ ਨਿਰਦੇਸ਼ਕ ਅਨੀਸ ਬਜਮੀ ਹਨ।