ਨਵੀਂ ਦਿੱਲੀ: ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ ਫਰਵਰੀ ਮਹੀਨੇ 'ਚ ਸਲਾਨਾ ਆਧਾਰ 'ਤੇ 42 ਫੀਸਦੀ ਹੇਠਾਂ 31,476 ਇਕਾਈਆਂ 'ਤੇ ਆ ਗਈ ਹੈ। ਕੰਪਨੀ ਨੇ ਇੱਕ ਬਿਆਨ 'ਚ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਫਰਵਰੀ ਮਹੀਨੇ 'ਚ 56,005 ਵਾਹਨਾਂ ਦੀ ਵਿਕਰੀ ਕੀਤੀ ਸੀ।


ਕੰਪਨੀ ਯੂਟੀਲਿਟੀ ਵਾਹਨਾਂ, ਕਾਰਾਂ ਤੇ ਵੈਨ ਤੇ ਯਾਤਰੀ ਵਾਹਨ ਕਲਾਸ 'ਚ ਫਰਵਰੀ 2020 'ਚ 10,938 ਵਾਹਨਾਂ ਦੀ ਵਿਕਰੀ ਕੀਤੀ। ਇਹ ਫਰਵਰੀ 2019 ਇਸ ਕਲਾਸ 'ਚ ਵਿਕੇ 26,109 ਵਾਹਨਾਂ ਦੇ ਮੁਕਾਬਲੇ 58 ਫੀਸਦ ਘੱਟ ਹੈ।

ਕੰਪਨੀ ਦੇ ਚੀਫ ਵਿਜੈ ਰਾਮ ਨਾਕਰਾ ਨੇ ਕਿਹਾ, "ਭਾਰਤ ਸਟੇਜ-4 ਵਾਹਨਾਂ ਦੇ ਉਤਪਾਦਨ 'ਚ ਫਰਵਰੀ ਮਹੀਨੇ 'ਚ ਸਾਡੀ ਯੋਜਨਾ ਮੁਤਾਬਕ ਘਾਟਾ ਪਿਆ ਹੈ। ਹਾਲਾਂਕਿ ਚੀਨ ਤੋਂ ਕੰਪੋਨੈਂਟਸ ਦੀ ਸਪਲਾਈ 'ਚ ਰੁਕਾਵਟ ਕਾਰਨ ਭਾਰਤ ਸਟੇਜ-6 ਵਾਹਨਾਂ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ।

Car loan Information:

Calculate Car Loan EMI