ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਨੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਵਿੱਚ ਇੰਚਾਰਜ ਬਣਾ ਕੇ ਭੇਜਿਆ ਹੈ। ਉਨ੍ਹਾਂ ਨੇ ਨਵਜੋਤ ਸਿੱਧੂ ਸਣੇ ਹੋਰ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਇਸ ਐਲਾਨ ਦੇ ਨਾਲ ਹੀ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਸਰਗਰਮ ਹੋ ਗਏ ਹਨ। ਉਨ੍ਹਾਂ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਗੁਰਤੇਜ ਪੰਨੂੰ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ। ਗੁਰਤੇਜ ਪੰਨੂੰ ਵਿਦਿਆਰਥੀ ਲੀਡਰ ਹਨ। ਉਹ ਅਨੁਰਾਗ ਠਾਕੁਰ ਨਾਲ ਬੀਜੇਪੀ ਵਿੱਚ ਰਹਿ ਚੁੱਕੇ ਹਨ।
ਪੜ੍ਹੋ ਪੂਰੀ ਕਹਾਣੀ
ਜਰਨੈਲ ਸਿੰਘ ਨੇ 'ਆਪ' ਪੰਜਾਬ ਦੀ ਕਮਾਨ ਸੰਭਲਦਿਆਂ ਹੀ ਦੱਸੇ ਆਪਣੇ ਇਰਾਦੇ, ਪਾਰਟੀ 'ਚ ਵੱਡੀ ਹਿੱਲ਼ਜੁੱਲ
ਦਰਅਸਲ ਜਰਨੈਲ ਸਿੰਘ ਨੇ ਐਲਾਨ ਕੀਤਾ ਸੀ ਕਿ ਉਹ ਬਾਗੀ ਲੀਡਰਾਂ ਤੋਂ ਇਲਾਵਾ ਹੋਰ ਪੰਜਾਬ ਬਾਰੇ ਸੋਚਣ ਵਾਲੇ ਲੀਡਰਾਂ ਨੂੰ ਪਾਰਟੀ ਅੰਦਰ ਲਿਆਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੇ ਐਲਾਨ ਮਗਰੋਂ ਸਰਗਰਮੀ ਵਿਖਾਉਂਦਿਆ ਭਗਵੰਤ ਮਾਨ ਨੇ ਅੱਜ ਇਸ ਦੀ ਸ਼ੁਰੂਆਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਿੱਤ ਤੋਂ ਬਾਅਦ ਲੋਕਾਂ ਵਿੱਚ ਹੌਸਲਾ ਬਣ ਗਿਆ ਹੈ। ਇਸ ਲਈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਧਰਮ ਤੇ ਨਫ਼ਰਤ ਦੀ ਰਾਜਨੀਤੀ ਨਹੀਂ ਹੋਏਗੀ।
ਜਰਨੈਲ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚ ਆਉਣ ਦੀ ਪੇਸ਼ਕਸ਼ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਸਿੱਧੂ ਦੇ ਫੈਨ ਹਨ। ਉਨ੍ਹਾਂ ਕਿਹਾ ਕਿ ਜਦੋਂ ਮੈਚ ਵਿੱਚ ਸਿੱਧੂ ਆਉਟ ਹੋ ਜਾਂਦੇ ਸੀ ਤਾਂ ਉਹ ਟੀਵੀ ਬੰਦ ਕਰ ਦਿੰਦੇ ਸੀ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਪਾਰਟੀ 'ਚ ਆਉਂਦੇ ਹਨ ਤਾਂ ਉਹ ਉਨ੍ਹਾਂ ਦਾ ਸਵਾਗਤ ਕਰਨ ਆਉਣਗੇ।
ਜਰਨੈਲ ਸਿੰਘ ਦੇ ਐਲਾਨ ਮਗਰੋਂ ਭਗਵੰਤ ਮਾਨ ਦਾ ਐਕਸ਼ਨ
ਏਬੀਪੀ ਸਾਂਝਾ
Updated at:
01 Mar 2020 03:47 PM (IST)
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਨੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਵਿੱਚ ਇੰਚਾਰਜ ਬਣਾ ਕੇ ਭੇਜਿਆ ਹੈ। ਉਨ੍ਹਾਂ ਨੇ ਨਵਜੋਤ ਸਿੱਧੂ ਸਣੇ ਹੋਰ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
- - - - - - - - - Advertisement - - - - - - - - -