ਨਵੀਂ ਦਿੱਲੀ: ਮਾਰਚ ਦੀ ਸ਼ੁਰੂਆਤ ਆਮ ਲੋਕਾਂ ਲਈ ਰਾਹਤ ਦੀ ਖ਼ਬਰ ਨਾਲ ਹੋਈ ਹੈ। ਦੇਸ਼ ਦੀਆਂ ਤੇਲ ਤੇ ਗੈਸ ਵੇਚਣ ਵਾਲੀਆਂ ਕੰਪਣੀਆਂ ਨੇ ਗੈਸ ਸਿਲੰਡਰਾਂ ਦੀ ਕੀਮਤ 'ਚ 53 ਰੁਪਏ ਤੱਕ ਦੀ ਕਮੀ ਦਾ ਐਲਾਨ ਕੀਤਾ ਹੈ।


ਇਸ ਨਾਲ 10 ਤਰੀਕ ਨੂੰ ਮਨਾਈ ਜਾਣ ਵਾਲੀ ਹੋਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਇੰਡੀਅਨ ਆਈਲ ਦੀ ਵੈੱਬਸਾਈਟ ਮੁਤਾਬਕ ਹੁਣ ਲੋਕਾਂ ਨੂੰ ਗੈਸ ਸਿਲੰਡਰ ਖਰੀਦਣ ਲਈ ਘੱਟ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ।

ਦਿੱਲੀ 'ਚ ਬਿਨ੍ਹਾਂ ਸਬਸਿਡੀ ਵਾਲੇ ਸਿਲੰਡਰ ਲਈ ਹੁਣ ਤੁਹਾਨੂੰ 858.50 ਰੁਪਏ ਦੀ ਥਾਂ 805.50 ਰੁਪਏ ਦੇਣੇ ਪੈਣਗੇ। ਕੋਲਕਾਤਾ 'ਚ 896 ਰੁਪਏ ਦੀ ਜਗ੍ਹਾ 839.50 ਰੁਪਏ ਖਰਚ ਕਰਨੇ ਪੈਣਗੇ। ਮੁੰਬਈ 'ਚ 829.50 ਰੁਪਏ ਦੀ ਥਾਂ 776.50 ਰੁਪਏ, ਚੇਨਈ 'ਚ 881.00 ਰੁਪਏ ਦੀ ਥਾਂ 826 ਰੁਪਏ ਦੇਣੇ ਹੋਣਗੇ।