ਕਾਦੀਆਂ: ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪਰਤਾਪ ਸਿੰਘ ਬਾਜਵਾ ਅਕਸਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਲਟ ਬਿਆਨ ਦਿੰਦੇ ਨਜ਼ਰ ਆਉਂਦੇ ਹਨ, ਪਰ ਹੁਣ ਬਾਜਵਾ ਕੈਪਟਨ ਨਾਲ ਤੁਰਨ ਲਈ ਤਿਆਰ ਹਨ। ਇਸ ਲਈ ਉਨ੍ਹਾਂ ਕੈਪਟਨ ਅੱਗੇ ਇੱਕ ਸ਼ਰਤ ਰੱਖੀ ਹੈ। ਬਾਜਵਾ ਦਾ ਕਹਿਣਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਬਰਗਾੜੀ ਕਾਂਡ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹਾਂ 'ਚ ਬੰਦ ਕਰਦੇ ਹਨ ਤਾਂ ਉਹ ਕੈਪਟਨ ਨਾਲ ਤੁਰਨ ਨੂੰ ਤਿਆਰ ਹਨ ਪਰ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਭੁਗਤਣ ਲਈ ਉਹ ਕਦੇ ਵੀ ਤਿਆਰ ਨਹੀਂ ਹਨ। ਇਹ ਵੀ ਪੜ੍ਹੋ: ਟਕਸਾਲੀਆਂ ਦੇ ਐਕਸ਼ਨ ਨੇ ਉਡਾਏ ਬਾਦਲਾਂ ਦੋ ਹੋਸ਼, ਹੁਣ ਹੋਣਗੇ ਨਵੇਂ ਧਮਾਕੇ ਉਨ੍ਹਾਂ ਕਿਹਾ ਕਿ ਨਸ਼ੇ ਤੋਂ ਤੰਗ ਆ ਕੇ ਲੋਕ ਵਿਦੇਸ਼ਾਂ ਵੱਲ ਭੱਜ ਰਹੇ ਹਨ। ਇੱਕ ਦਿਨ ਅਜਿਹਾ ਆ ਜਾਵੇਗਾ ਕਿ ਪੰਜਾਬ 'ਚ ਪੰਜਾਬੀ ਹੀ ਘੱਟ ਗਿਣਤੀ ਹੋ ਜਾਣਗੇ। ਇਸ ਦੇ ਨਾਲ ਹੀ ਬਾਜਵਾ ਨੇ ਕੈਪਟਨ ਵਲੋਂ ਔਰਤਾਂ ਨੂੰ ਸਰਕਾਰੀ ਬੱਸਾਂ 'ਚ ਕਿਰਾਏ 'ਤੇ 50 ਫੀਸਦ ਛੂਟ ਦੇਣ ਕਿਹਾ ਕਿ 80 ਫੀਸਦ ਬੱਸਾਂ ਪਹਿਲਾਂ ਹੀ ਨਿਜੀ ਕੰਪਨੀਆਂ ਦੀਆਂ ਹਨ। ਇਹ ਵੀ ਪੜ੍ਹੋ: ਕੈਪਟਨ ਸਰਕਾਰ 'ਚ ਗੈਂਗਸਟਰਾਂ ਦੀ ਦਹਿਸ਼ਤ, ਜੇਲ੍ਹਾਂ 'ਚ ਬੰਦ ਅਪਰਾਧੀ ਵੀ ਵੱਡਾ ਖ਼ਤਰਾ! ਅਜਿਹੇ 'ਚ ਇਸ ਤਰ੍ਹਾਂ ਦੇ ਐਲਾਨ ਦਾ ਕੋਈ ਫਾਇਦਾ ਨਹੀਂ। ਇਸ ਦੌਰਾਨ ਬਾਜਵਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਣ ਵੱਲ ਵੀ ਇਸ਼ਾਰਾ ਕੀਤਾ, ਪਰ ਇਸ ਬਾਰੇ ਕੁਝ ਵੀ ਵਿਸਥਾਰ 'ਚ ਨਹੀਂ ਦੱਸਿਆ।