Bus crashed into the petrol pump: ਉੱਤਰ ਪ੍ਰਦੇਸ਼ (Uttar Pradesh) 'ਚ ਬਿਜਨੌਰ ਜ਼ਿਲ੍ਹੇ ਦੇ ਗੰਗਾ ਬੈਰਾਜ ਰੋਡ 'ਤੇ ਇੰਡੀਅਨ ਆਇਲ ਪੈਟਰੋਲ ਪੰਪ 'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਬੇਕਾਬੂ ਰੋਡਵੇਜ਼ ਦੀ ਬੱਸ ਪੈਟਰੋਲ ਪੰਪ ਨਾਲ ਟਕਰਾ ਗਈ। ਇਸ ਦੇ ਨਾਲ ਹੀ ਇਸ ਹਾਦਸੇ 'ਚ ਪੈਟਰੋਲ ਲੈ ਰਹੇ ਮਹਿੰਦਰਾ ਪਿਕਅੱਪ ਦਾ ਡਰਾਈਵਰ ਅਤੇ ਇਕ ਸਵਾਰੀ ਜ਼ਖ਼ਮੀ ਹੋ ਗਈ। ਨਾਲ ਹੀ ਇਨੋਵਾ ਗੱਡੀ ਦਾ ਵੀ ਨੁਕਸਾਨ ਹੋਇਆ ਹੈ।


ਅਜਿਹੇ 'ਚ ਖੁਸ਼ਕਿਸਮਤੀ ਇਹ ਰਹੀ ਕਿ ਵੱਡਾ ਹਾਦਸਾ ਹੋਣ ਤੋਂ ਵਾਲ-ਵਾਲ ਬਚਾਅ ਹੋ ਗਿਆ। ਦਰਅਸਲ ਇਹ ਪੂਰੀ ਘਟਨਾ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਦੱਸ ਦੇਈਏ ਕਿ ਰੋਡਵੇਜ਼ ਦੀ ਬੱਸ ਦਿੱਲੀ ਤੋਂ ਹਰਿਦੁਆਰ ਜਾ ਰਹੀ ਸੀ।


ਦਰਅਸਲ ਬਿਜਨੌਰ 'ਚ ਗੰਗਾ ਬੈਰਾਜ ਰੋਡ 'ਤੇ ਸਥਿੱਤ ਇੰਡੀਅਨ ਆਇਲ ਪੈਟਰੋਲ ਪੰਪ 'ਤੇ ਸ਼ਿਵ ਭਗਤਾਂ ਨਾਲ ਭਰੀ ਰੋਡਵੇਜ਼ ਦੀ ਬੱਸ ਡੀਜ਼ਲ ਲੈਣ ਲਈ ਪੈਟਰੋਲ ਪੰਪ ਵੱਲ ਜਾ ਰਹੀ ਸੀ ਕਿ ਇਸ ਦੌਰਾਨ ਅਚਾਨਕ ਬੱਸ ਡਰਾਈਵਰ ਦਾ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਨੇ ਪੰਪ ਦੀ ਡਿਸਪੈਚਿੰਗ ਯੂਨਿਟ ਅਤੇ ਤੇਲ ਪੁਆਉਣ ਆਏ 2 ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ 'ਚ 2 ਲੋਕ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਪੈਟਰੋਲ ਪੰਪ 'ਤੇ ਮੌਜੂਦ ਕੁਝ ਲੋਕ ਵਾਲ-ਵਾਲ ਬਚ ਗਏ। ਹਾਲਾਂਕਿ ਟੱਕਰ ਹੁੰਦੇ ਹੀ ਸੋਹਰਾਬ ਗੇਟ ਡਿੱਪੂ ਦੀ ਬੱਸ ਦਾ ਡਰਾਈਵਰ ਬੱਸ ਤੋਂ ਹੇਠਾਂ ਉਤਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ, ਜਿੱਥੇ ਬੱਸ ਦਿੱਲੀ ਤੋਂ ਹਰਿਦੁਆਰ ਜਾ ਰਹੀ ਸੀ।



ਗੱਡੀ ਦੀ ਖਿੜਕੀ ਤੋਂ ਛਾਲ ਮਾਰ ਕੇ ਪਿਕਅੱਪ ਚਾਲਕ ਨੇ ਬਚਾਈ ਜਾਨ


ਇਸ ਤੋਂ ਬਾਅਦ ਰੋਡਵੇਜ਼ ਦੀ ਬੱਸ ਨੇ ਪੰਪ 'ਚੋਂ ਬਾਹਰ ਨਿਕਲ ਰਹੀ ਪਿਕਅੱਪ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਟੱਕਰ ਇੰਨੀ ਤੇਜ਼ ਸੀ ਕਿ 2 ਮਸ਼ੀਨਾਂ ਉਖੜ ਕੇ ਇਨੋਵਾ ਕਾਰ 'ਤੇ ਜਾ ਡਿੱਗੀਆਂ। ਅਜਿਹੇ 'ਚ ਜਦੋਂ ਬੱਸ ਰੁਕੀ ਤਾਂ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ। ਹਾਲਾਂਕਿ ਕਿਸੇ ਤਰ੍ਹਾਂ ਨੇੜੇ ਖੜ੍ਹੇ ਲੋਕਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਇਸ ਹਾਦਸੇ 'ਚ ਪੈਟਰੋਲ ਪੰਪ ਦੀ ਮਸ਼ੀਨ ਪੂਰੀ ਤਰ੍ਹਾਂ ਟੁੱਟ ਗਈ। ਦੱਸ ਦੇਈਏ ਕਿ ਇਹ ਹਾਦਸਾ ਬੱਸ ਦੀਆਂ ਬਰੇਕਾਂ ਫੇਲ ਹੋਣ ਕਾਰਨ ਵਾਪਰਿਆ ਹੈ। ਜਿੱਥੇ ਬੱਸ ਚਾਲਕ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਉੱਥੇ ਹੀ ਪਿਕਅੱਪ ਚਾਲਕ ਡਰ ਦੇ ਮਾਰੇ ਗੱਡੀ 'ਚੋਂ ਛਾਲ ਮਾਰ ਕੇ ਭੱਜ ਗਿਆ। ਇਸ ਦੇ ਨਾਲ ਹੀ 2 ਨੌਜਵਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।