ਚੰਡੀਗੜ੍ਹ: ਪੰਜਾਬ ਵਿੱਚ ਹੁਣ ਲੰਪੀ ਸਕਿੱਨ ਇਨਫੈਕਸ਼ਨ ਨੂੰ ਲੈ ਕੇ ਸਥਿਤੀ ਹੋਰ ਵਿਗੜ ਗਈ ਹੈ। ਸੂਬੇ ਵਿੱਚ ਹੁਣ ਤੱਕ 7000 ਤੋਂ ਵੱਧ ਪਸ਼ੂਆਂ ਦੀ ਇਨਫੈਕਸ਼ਨ ਕਾਰਨ ਮੌਤ ਹੋ ਚੁੱਕੀ ਹੈ। ਇੱਕ ਲੱਖ ਤੋਂ ਵੱਧ ਜਾਨਵਰਾਂ 'ਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਹੁਣ ਇਹ ਲਾਗ ਗਾਵਾਂ ਤੋਂ ਇਲਾਵਾ ਮੱਝਾਂ 'ਚ ਵੀ ਪਾਈ ਜਾ ਰਹੀ ਹੈ। ਹੁਣ ਤੱਕ ਮੱਝਾਂ ਵਿੱਚ ਸੰਕਰਮਣ ਦੇ 48 ਮਾਮਲੇ ਸਾਹਮਣੇ ਆ ਚੁੱਕੇ ਹਨ।


ਹੁਣ ਲੰਪੀ ਸਕਿੱਨ ਰਾਜ ਦੇ ਸੱਤ ਸਰਹੱਦੀ ਜ਼ਿਲ੍ਹਿਆਂ ਤੋਂ ਇਲਾਵਾ ਸਾਰੇ 23 ਜ਼ਿਲ੍ਹਿਆਂ ਵਿੱਚ ਫੈਲ ਗਈ ਹੈ। ਹੁਣ ਤੱਕ ਇਸ ਜਾਨਲੇਵਾ ਇਨਫੈਕਸ਼ਨ ਦੇ ਇੱਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। 7000 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਸੂਬੇ ਵਿੱਚ ਹੁਣ ਤੱਕ ਕਰੀਬ 50000 ਪਸ਼ੂ ਠੀਕ ਹੋ ਚੁੱਕੇ ਹਨ। ਹਾਲਾਂਕਿ ਰਾਜ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸੂਬੇ ਵਿੱਚ ਤਿੰਨ ਲੱਖ ਪਸ਼ੂਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਗਿਆ ਹੈ। ਪੰਜਾਬ ਨੂੰ ਹੁਣ ਤੱਕ ਟੀਕੇ ਦੀਆਂ 3.16 ਲੱਖ ਖੁਰਾਕਾਂ ਮਿਲ ਚੁੱਕੀਆਂ ਹਨ। ਇਹ ਟੀਕੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਲੋੜ ਦੇ ਅਨੁਪਾਤ ਵਿੱਚ ਭੇਜੇ ਗਏ ਹਨ।


673 ਟੀਮਾਂ ਟੀਕਾਕਰਨ ਕਰ ਰਹੀਆਂ ਹਨ
ਪਸ਼ੂਆਂ ਵਿੱਚ ਟੀਕਾਕਰਨ ਨੂੰ ਸਫ਼ਲ ਬਣਾਉਣ ਲਈ 673 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੈਟਰਨਰੀ ਸਿੱਖਿਆ ਦੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਅਤੇ ਬੈਚਲਰ ਆਫ਼ ਵੈਟਰਨਰੀ ਸਾਇੰਸ ਦੇ ਇੰਟਰਨਜ਼ ਨੂੰ ਵੀ ਲਗਾਇਆ ਗਿਆ ਹੈ। ਇਹ ਟੀਮਾਂ ਬਿਮਾਰੀ ਦੇ ਇਲਾਜ ਅਤੇ ਨਿਯੰਤਰਣ ਲਈ ਕੇਂਦਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਨਿਯਮਤ ਤੌਰ 'ਤੇ ਪਾਲਣਾ ਕਰ ਰਹੀਆਂ ਹਨ।
 
ਰਾਜ ਵਿੱਚ ਸੰਕਰਮਿਤ ਪਸ਼ੂਆਂ ਵਿੱਚ ਸੁਧਾਰ ਸ਼ੁਰੂ ਹੋ ਗਿਆ ਹੈ। ਕੁੱਲ ਸੰਕਰਮਿਤ ਪਸ਼ੂਆਂ ਵਿੱਚੋਂ ਕਰੀਬ 50 ਹਜ਼ਾਰ ਪਸ਼ੂ ਤੰਦਰੁਸਤ ਹੋ ਗਏ ਹਨ। ਹਾਲਾਤ ਹੁਣ ਕਾਬੂ ਹੇਠ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:

 


Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ