ਜਹਾਜ਼ ’ਚੋਂ ਥੱਲੇ ਡਿੱਗੀ ਏਅਰ ਹੋਸਟੈਸ, ਗੰਭੀਰ ਜ਼ਖ਼ਮੀ
ਏਬੀਪੀ ਸਾਂਝਾ | 15 Oct 2018 10:31 AM (IST)
ਮੁੰਬਈ: ਏਅਰ ਇੰਡੀਆ ਦੀ ਉਡਾਣ ਵਿੱਚ ਹੈਰਾਨ ਕਰਨ ਵਾਲਾ ਹਾਦਸਾ ਸਾਹਮਣੇ ਆਇਆ ਹੈ। ਦਰਅਸਲ, ਏਅਰ ਇੰਡੀਆ ਦਾ ਜਹਾਜ਼ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੀਆਂ ਤਿਆਰੀਆਂ ਵਿੱਚ ਜੁਟਿਆ ਸੀ ਕਿ ਅਚਾਨਕ ਚਾਲਕ ਦਲ ਦੀ ਮਹਿਲਾ ਜਹਾਜ਼ ਤੋਂ ਥੱਲੇ ਡਿੱਗ ਗਈ। ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਹਾਜ਼ ਕੰਪਨੀ ਦੇ ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਦਾ ਜਹਾਜ਼ ਏਆਈ-864 ਮੁੰਬਈ ਤੋਂ ਦਿੱਲੀ ਲਈ ਉਡਾਣ ਭਰਨ ਲੱਗਾ ਸੀ, ਇਸੇ ਦੌਰਾਨ ਅਚਾਨਕ ਉਕਤ ਹਾਦਸਾ ਵਾਪਰ ਗਿਆ। ਏਅਰ ਹੋਸਟੈਸ ਦਰਵਾਜ਼ਾ ਬੰਦ ਕਰਨ ਦੌਰਾਨ ਜਹਾਜ਼ ਵਿੱਚੋਂ ਹੇਠਾਂ ਡਿੱਗ ਗਈ। ਮਹਿਲਾ ਨੂੰ ਨਾਨਾਵਤੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।