ਖੂਹ ਅੰਦਰ ਬਣਿਆ ਮਹਿਲ ਦੇਖ ਉੱਡ ਜਾਣਗੇ ਹੋਸ਼.
ਏਬੀਪੀ ਸਾਂਝਾ | 23 Jun 2016 12:36 PM (IST)
1
ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸਥਿਤ 'ਬਾਰਾਮੋਟੇਚੀ ਵਿਹੀਰ' ਇਤਿਹਾਸਕ ਸਥਾਨ ਹੈ। 'ਬਾਰਾਮੋਟੇਚੀ ਵਿਹੀਰ' 110 ਫੁੱਟ ਡੂੰਘਾ ਪ੍ਰਾਚੀਨ ਖੂਹ ਹੈ ਜਿਸ ਦਾ ਘੇਰਾ 50 ਫੁੱਟ ਹੈ। ਖੂਹ ਦੀ ਸਭ ਤੋਂ ਖਾਸ ਗੱਲ ਹੈ ਇਸ ਉਪਰ ਬਣਿਆ ਮਹਿਲ।
2
ਅਜਿਹਾ ਕਿਹਾ ਜਾਂਦਾ ਹੈ ਕਿ ਇਸ ਖੂਹ ਦਾ ਪਾਣੀ ਕਦੇ ਨਹੀਂ ਸੁੱਕਦਾ। ਖੂਹ 'ਤੇ ਬਣੇ ਇਸ ਮਹਿਲ 'ਚ ਪ੍ਰਾਚੀਨ ਕਾਲ ਦੇ ਲੱਕੜ ਦੇ ਦਰਵਾਜ਼ੇ ਹਨ।
3
ਇਸ ਮਹਿਲ ਅੰਦਰ ਪੱਥਰਾਂ ਨਾਲ ਬਣਿਆ ਸਿੰਘਾਸਨ ਵੀ ਮੌਜੂਦ ਹੈ।
4
ਦੱਸਿਆ ਜਾਂਦਾ ਹੈ ਕਿ ਇੱਥੇ ਬੈਠ ਕੇ ਰਾਜਾ ਲੋਕਾਂ ਨੂੰ ਮਿਲਿਆ ਕਰਦੇ ਸਨ। ਇਸ ਖੂਹ ਦੀ ਬਨਾਵਟ ਅਜਿਹੀ ਹੈ ਕਿ ਗਰਮੀ ਦੇ ਦਿਨਾਂ 'ਚ ਠੰਢਾ ਰਹਿੰਦਾ ਹੈ ਤੇ ਠੰਢ ਦੇ ਦਿਨਾਂ 'ਚ ਗਰਮ।
5
ਇਸ 'ਚ ਕਈ ਗੁਪਤ ਰਸਤੇ ਹਨ ਜੋ ਖੂਹ ਨੂੰ ਮਹਿਲ ਨਾਲ ਜੋੜਦੇ ਹਨ। ਇਹ ਰਾਹ ਪੱਥਰ ਨਾਲ ਬਣਾਏ ਗਏ ਹਨ।