ਵਾਸ਼ਿੰਗਟਨ: ਜੇ ਉਮਰ ਨੂੰ ਸਾਲ 'ਚ ਮਾਪਿਆ ਜਾਵੇ ਤਾਂ ਇਕ ਗ੍ਰਹਿ ਇਸ ਤਰ੍ਹਾਂ ਦਾ ਵੀ ਹੈ ਜਿਥੇ ਤੁਹਾਡੀ ਉਮਰ 20 ਗੁਣਾ ਹੋ ਜਾਵੇਗੀ। ਇਸ ਤਰ੍ਹਾਂ ਇਸ ਲਈ ਕਿਉਂਕਿ ਇਸ ਗ੍ਰਹਿ 'ਤੇ ਸਾਲ 'ਚ ਸਿਰਫ਼ 19 ਦਿਨ ਹੀ ਹੁੰਦੇ ਹਨ। ਇਸ ਗ੍ਰਹਿ ਦੇ ਸੂਰਜ ਦਾ ਨਾਂ ਟਰੈਪਿਸਟ-1 ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਵਿਗਿਆਨਕਾਂ ਨੇ ਹਾਲ ਹੀ 'ਚ ਇਸ ਗ੍ਰਹਿ ਨੂੰ ਖੋਜਿਆ ਹੈ।


ਵਿਗਿਆਨਕ ਨੇ ਕੇਪਲਰ ਦੂਰਬੀਨ ਨਾਲ ਇਸ ਗ੍ਰਹਿ ਦੀ ਪਰਿਕਰਮਾ ਮਿਆਦ ਦਾ ਪਤਾ ਲਗਾਇਆ ਹੈ। ਧਰਤੀ ਤੋਂ ਲਗਭਗ 40 ਪ੍ਰਕਾਸ਼ ਸਾਲ ਦੀ ਦੂਰੀ 'ਤੇ ਸਥਿਤ ਟਰੈਪਿਸਟ-1 ਦਾ ਦ੫ਵਮਾਨ ਸਾਡੇ ਸੂਰਜ ਦੀ ਤੁਲਨਾ 'ਚ ਅੱੱਠ ਗੁਣਾ ਘੱਟ ਹੈ। ਇਸ ਦੀ ਉਮਰ ਤਿੰਨ ਤੋਂ ਅੱਠ ਅਰਬ ਸਾਲ ਵਿਚਾਲੇ ਹੋਣ ਦਾ ਅੰਦਾਜ਼ਾ ਹੈ। ਇਸੇ ਕਾਰਨ ਇਸ ਦੀ ਚਮਕ ਤੇ ਊਰਜਾ 'ਚ ਵੀ ਘਾਟ ਹੈ।


ਇਸ ਤਾਰੇ ਦੇ ਚਾਰੋ ਪਾਸੇ ਧਰਤੀ ਦੇ ਆਕਾਰ ਦੇ ਸੱਤ ਗ੍ਰਹਿ ਪਰਿਕਰਮਾ ਕਰਦੇ ਹਨ। ਇਨ੍ਹਾਂ 'ਚ ਸਭ ਤੋਂ ਬਾਹਰੀ ਸਿਰੇ 'ਤੇ ਸਥਿਤ ਗ੍ਰਹਿ ਧਰਤੀ ਦੇ ਹਿਸਾਬ ਨਾਲ ਸਿਰਫ਼ 19 ਦਿਨ 'ਚ ਹੀ ਇਸ ਦੀ ਇਕ ਪਰਿਕਰਮਾ ਪੂਰੀ ਕਰ ਲੈਂਦਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904