ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਛੋਟੀ ਜਿਹੀ ਗੱਲ ਨੂੰ ਲੈ ਕੇ ਪੁਲਿਸ ਕੋਲ ਪਹੁੰਚ ਗਿਆ। ਮਾਮਲਾ ਬਜ਼ੁਰਗ ਨੂੰ ਸੋਸ਼ਲ ਮੀਡੀਆ ਗਰੁੱਪ 'ਚੋਂ ਬਾਹਰ ਕੱਢਣ ਦਾ ਸੀ।


ਦਰਅਸਲ, ਇੰਦੌਰ ਦੇ ਟੁਕੋਗੰਜ ਥਾਣੇ ਦੇ ਅਧੀਨ ਮਨੋਰਮਾਗੰਜ ਇਲਾਕੇ ਦੀ ਇਕ ਮਲਟੀ 'ਚ ਰਹਿਣ ਵਾਲੇ 82 ਸਾਲਾ ਵਿਅਕਤੀ ਆਪਣੀ ਅਜੀਬੋ-ਗਰੀਬ ਸ਼ਿਕਾਇਤ ਲੈ ਕੇ ਪੁਲਿਸ ਕੋਲ ਪਹੁੰਚ ਗਏ। ਉਨ੍ਹਾਂ ਕਿਹਾ ਕਿ ਉਹ ਕਈ ਸਾਲਾਂ ਤੋਂ ਆਪਣੀ ਸੁਸਾਇਟੀ 'ਚ ਰਹਿ ਰਹੇ ਹਨ ਅਤੇ ਸੁਸਾਇਟੀ ਦਾ ਇੱਕ ਸੋਸ਼ਲ ਮੀਡੀਆ ਗਰੁੱਪ ਹੈ, ਪਰ ਉਨ੍ਹਾਂ ਨੂੰ ਅਚਾਨਕ ਗਰੁੱਪ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਨਾਲ ਗਲਤ ਹੋਇਆ ਹੈ।


ਹੁਣ ਉਹ ਅਪਮਾਨਿਤ ਮਹਿਸੂਸ ਕਰ ਰਹੇ ਹਨ। ਇਸ 'ਤੇ ਪੰਚਾਇਤ ਨੇ ਸੁਸਾਇਟੀ ਦੇ ਮੈਂਬਰਾਂ ਨੂੰ ਬੁਲਾਇਆ। ਪੁਲਿਸ ਵੱਲੋਂ ਕਾਫੀ ਮਸ਼ੱਕਤ ਕਰਨ ਤੋਂ ਬਾਅਦ ਦੋਹਾਂ ਪਾਸਿਆਂ ਦੀ ਗਲਤਫਹਿਮੀ ਦੂਰ ਹੋਈ। ਇਸ ਤੋਂ ਬਾਅਦ ਬਜ਼ੁਰਗ ਨੂੰ ਸਤਿਕਾਰ ਸਹਿਤ ਵਟਸਐਪ ਗਰੁੱਪ 'ਚ ਦੁਬਾਰਾ ਐਡ ਕੀਤਾ ਗਿਆ।


ਦੱਸ ਦੇਈਏ ਕਿ ਇੰਦੌਰ 'ਚ ਸੀਨੀਅਰ ਸਿਟੀਜ਼ਨ ਪੰਚਾਇਤ ਲੰਬੇ ਸਮੇਂ ਤੋਂ ਬਜ਼ੁਰਗਾਂ ਦੀ ਮਦਦ ਕਰ ਰਹੀ ਹੈ। ਕੋਵਿਡ 'ਚ ਇਹ ਵੀ ਦੇਖਿਆ ਗਿਆ ਸੀ ਕਿ ਪੰਚਾਇਤ ਨੇ ਹਜ਼ਾਰਾਂ ਬਜ਼ੁਰਗਾਂ ਨੂੰ ਰਾਸ਼ਨ ਅਤੇ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਸਨ। ਸੀਨੀਅਰ ਸਿਟੀਜ਼ਨ ਪੰਚਾਇਤ ਦੀ ਜ਼ਿੰਮੇਵਾਰੀ ਦੇਖ ਰਹੇ ਏ.ਸੀ.ਪੀ. ਪ੍ਰਸ਼ਾਂਤ ਚੌਬੇ ਨੇ ਦੱਸਿਆ ਕਿ ਕੁਝ ਬਜ਼ੁਰਗ ਆਪਣੇ ਹੀ ਲੋਕਾਂ ਦੀ ਅਣਹੋਂਦ ਕਾਰਨ ਚਿੰਤਤ ਹਨ, ਜਦਕਿ ਕੁਝ ਲੋਕ ਆਪਣੇ ਹੀ ਲੋਕਾਂ ਲਈ ਚਿੰਤਤ ਹਨ।


ਇੰਦੌਰ ਦੇ ਕਿਸੇ ਵੀ ਬਜ਼ੁਰਗ ਨੂੰ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਣਾ ਚਾਹੀਦਾ। ਪੰਚਾਇਤ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਇਸੇ ਲਈ ਉਨ੍ਹਾਂ ਜ਼ਿਲ੍ਹੇ ਦੇ ਸਾਰੇ ਥਾਣਾ ਪੱਧਰ 'ਤੇ ਵਲੰਟੀਅਰ ਨਿਯੁਕਤ ਕਰਕੇ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਸਾਰੇ ਵਲੰਟੀਅਰ ਆਪਣੇ ਇਲਾਕੇ ਦੇ ਬਜ਼ੁਰਗਾਂ ਦੀ ਦੇਖਭਾਲ ਕਰਦੇ ਹਨ ਅਤੇ ਕਿਸੇ ਵੀ ਸਮੱਸਿਆ ਦੀ ਸਥਿਤੀ 'ਚ ਤੁਰੰਤ ਸਹਾਇਤਾ ਪ੍ਰਦਾਨ ਕਰਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।