Petrol-Diesel Price Today 19th January 2023: ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਗਿਰਾਵਟ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ 100 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਪਹੁੰਚਿਆ ਕਰੂਡ ਹੁਣ 80 ਡਾਲਰ ਦੇ ਨੇੜੇ ਚੱਲ ਰਿਹਾ ਹੈ। ਲੰਬੇ ਸਮੇਂ ਬਾਅਦ ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ ਕੀਤੀ ਗਈ ਕਟੌਤੀ ਕਾਰਨ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।


ਇੱਥੇ ਪੈਟਰੋਲ-ਡੀਜ਼ਲ ਹੋ ਗਿਆ ਸਸਤਾ


ਵੀਰਵਾਰ ਸਵੇਰੇ ਬ੍ਰੈਂਟ ਕਰੂਡ 0.60 ਡਾਲਰ ਡਿੱਗ ਕੇ 84.38 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਇਸ ਦੇ ਨਾਲ ਹੀ WTI ਕਰੂਡ 0.76 ਡਾਲਰ ਡਿੱਗ ਕੇ 78.72 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਮਹਾਰਾਸ਼ਟਰ 'ਚ ਪੈਟਰੋਲ 57 ਪੈਸੇ ਡਿੱਗ ਕੇ 105.96 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ। ਉਥੇ ਹੀ ਡੀਜ਼ਲ 54 ਪੈਸੇ ਡਿੱਗ ਕੇ 92.49 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ 'ਚ ਪੈਟਰੋਲ ਦੀ ਕੀਮਤ 'ਚ 30 ਪੈਸੇ ਦੀ ਕਮੀ ਆਈ ਹੈ ਅਤੇ ਇਹ 109.70 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸੇ ਤਰ੍ਹਾਂ ਡੀਜ਼ਲ 28 ਪੈਸੇ ਦੀ ਕਮਜ਼ੋਰੀ ਨਾਲ 94.89 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।


ਦਿੱਲੀ ਤੇ ਯੂਪੀ 'ਚ ਪੈਟਰੋਲ ਨਹੀਂ ਹੈ ਸਸਤਾ


ਰਾਜਧਾਨੀ ਦਿੱਲੀ ਅਤੇ ਯੂਪੀ ਵਿੱਚ ਪੈਟਰੋਲ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਯੂਪੀ ਵਿੱਚ ਡੀਜ਼ਲ 25 ਪੈਸੇ ਸਸਤਾ ਹੋਇਆ ਹੈ। ਪੱਛਮੀ ਬੰਗਾਲ 'ਚ ਪੈਟਰੋਲ 44 ਪੈਸੇ ਅਤੇ ਡੀਜ਼ਲ 41 ਪੈਸੇ ਸਸਤਾ ਹੋ ਗਿਆ ਹੈ। ਦੱਖਣੀ ਭਾਰਤ ਦੇ ਕੁਝ ਰਾਜਾਂ ਵਿੱਚ ਪੈਟਰੋਲ-ਡੀਜ਼ਲ ਮਾਮੂਲੀ ਮਹਿੰਗਾ ਹੋ ਗਿਆ ਹੈ। ਚੇਨਈ 'ਚ ਵੀ ਪੈਟਰੋਲ-ਡੀਜ਼ਲ ਵਧਿਆ ਹੈ। ਪਿਛਲੇ ਦਿਨੀਂ ਕੱਚੇ ਤੇਲ 'ਚ ਭਾਰੀ ਉਤਾਰ-ਚੜ੍ਹਾਅ ਦੇ ਬਾਵਜੂਦ ਲੰਬੇ ਸਮੇਂ ਤੋਂ ਤੇਲ ਦੀਆਂ ਕੀਮਤਾਂ 'ਚ ਜ਼ਿਆਦਾ ਵਾਧਾ ਨਹੀਂ ਹੋਇਆ ਹੈ।


ਸ਼ਹਿਰ ਅਤੇ ਤੇਲ ਦੀ ਕੀਮਤ  (Petrol-Diesel Price on 19th January 2023)


- ਦਿੱਲੀ ਪੈਟਰੋਲ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ
- ਮੁੰਬਈ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ
- ਚੇਨਈ ਪੈਟਰੋਲ 102.73 ਰੁਪਏ ਅਤੇ ਡੀਜ਼ਲ 94.34 ਰੁਪਏ ਪ੍ਰਤੀ ਲੀਟਰ
- ਕੋਲਕਾਤਾ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ
- ਨੋਇਡਾ 'ਚ ਪੈਟਰੋਲ 96.64 ਰੁਪਏ ਅਤੇ ਡੀਜ਼ਲ 89.82 ਰੁਪਏ ਪ੍ਰਤੀ ਲੀਟਰ
- ਲਖਨਊ 'ਚ ਪੈਟਰੋਲ 96.44 ਰੁਪਏ ਅਤੇ ਡੀਜ਼ਲ 89.64 ਰੁਪਏ ਪ੍ਰਤੀ ਲੀਟਰ
ਪੋਰਟ ਬਲੇਅਰ 'ਚ ਪੈਟਰੋਲ 84.10 ਰੁਪਏ ਅਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ
- ਪਟਨਾ 'ਚ ਪੈਟਰੋਲ 108.12 ਰੁਪਏ ਅਤੇ ਡੀਜ਼ਲ 94.86 ਰੁਪਏ ਪ੍ਰਤੀ ਲੀਟਰ
- ਗੁਰੂਗ੍ਰਾਮ 'ਚ 97.18 ਰੁਪਏ ਅਤੇ ਡੀਜ਼ਲ 90.05 ਰੁਪਏ ਪ੍ਰਤੀ ਲੀਟਰ


 


ਬਾਕੀ ਸ਼ਹਿਰਾਂ ਵਿੱਚ ਕਿੰਨਾ ਪੈਟਰੋਲ ਅਤੇ ਡੀਜ਼ਲ ਮਿਲਦੈ


ਬੈਂਗਲੁਰੂ— ਪੈਟਰੋਲ 101.94 ਰੁਪਏ ਅਤੇ ਡੀਜ਼ਲ 87.89 ਰੁਪਏ ਪ੍ਰਤੀ ਲੀਟਰ ਹੈ
ਚੰਡੀਗੜ੍ਹ- ਪੈਟਰੋਲ 96.20 ਰੁਪਏ ਅਤੇ ਡੀਜ਼ਲ 84.26 ਰੁਪਏ ਪ੍ਰਤੀ ਲੀਟਰ
ਗੁਰੂਗ੍ਰਾਮ - ਪੈਟਰੋਲ 96.89 ਰੁਪਏ ਅਤੇ ਡੀਜ਼ਲ 89.76 ਰੁਪਏ ਪ੍ਰਤੀ ਲੀਟਰ
ਹੈਦਰਾਬਾਦ- ਪੈਟਰੋਲ 109.66 ਰੁਪਏ ਅਤੇ ਡੀਜ਼ਲ 97.82 ਰੁਪਏ ਪ੍ਰਤੀ ਲੀਟਰ
ਜੈਪੁਰ- ਪੈਟਰੋਲ 108.48 ਰੁਪਏ ਅਤੇ ਡੀਜ਼ਲ 93.72 ਰੁਪਏ ਪ੍ਰਤੀ ਲੀਟਰ
ਲਖਨਊ— ਪੈਟਰੋਲ 96.57 ਰੁਪਏ ਅਤੇ ਡੀਜ਼ਲ 89.76 ਰੁਪਏ ਪ੍ਰਤੀ ਲੀਟਰ ਹੈ
ਪਟਨਾ— ਪੈਟਰੋਲ 108.12 ਰੁਪਏ ਅਤੇ ਡੀਜ਼ਲ 94.86 ਰੁਪਏ ਪ੍ਰਤੀ ਲੀਟਰ
ਪੋਰਟ ਬਲੇਅਰ - ਪੈਟਰੋਲ 84.10 ਰੁਪਏ ਅਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ


ਦੇਸ਼ ਦੀਆਂ ਵੱਡੀਆਂ ਸਰਕਾਰੀ ਤੇਲ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕਰਦੀਆਂ ਹਨ। ਪਿਛਲੇ ਸਾਲ 22 ਮਈ ਨੂੰ ਤੇਲ ਦੀਆਂ ਕੀਮਤਾਂ 'ਚ ਵੱਡਾ ਬਦਲਾਅ ਦੇਖਿਆ ਗਿਆ ਸੀ। ਉਸ ਸਮੇਂ ਸਰਕਾਰ ਨੇ 100 ਰੁਪਏ ਨੂੰ ਪਾਰ ਕਰ ਚੁੱਕੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾ ਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਸੀ।