Amazing Facts About Ukraine know what is 5 important things in ukraine


Amazing Facts About Ukraine: ਪਿਛਲੇ ਕੁਝ ਦਿਨਾਂ ਤੋਂ ਰੂਸ ਤੇ ਯੂਕ੍ਰੇਨ ਵਿਚਾਲੇ ਜੰਗ ਛਿੜੀ ਹੋਈ ਹੈ। ਜ਼ਿਆਦਾਤਰ ਲੋਕ ਰੂਸ ਬਾਰੇ ਜਾਣਦੇ ਹਨ, ਪਰ ਹਰ ਕਿਸੇ ਨੂੰ ਯੂਕਰੇਨ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਜੰਗ ਦੇ ਇਸ ਮਾਹੌਲ 'ਚ ਅੱਜ ਅਸੀਂ ਤੁਹਾਨੂੰ ਯੂਕ੍ਰੇਨ ਨਾਲ ਜੁੜੀ ਕੁਝ ਅਜਿਹੀ ਜਾਣਕਾਰੀ ਦੱਸਣ ਜਾ ਰਹੇ ਹਾਂ, ਜਿਸ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ।



  1. ਯੂਰਪ ਦਾ ਦੂਜਾ ਸਭ ਤੋਂ ਵੱਡਾ ਦੇਸ਼


ਯੂਕ੍ਰੇਨ 1990 'ਚ ਸੋਵੀਅਤ ਯੂਨੀਅਨ ਨਾਲੋਂ ਵੱਖ ਹੋ ਗਿਆ ਸੀ ਤੇ ਇੱਕ ਵੱਖਰੇ ਦੇਸ਼ ਵਜੋਂ ਮਾਨਤਾ ਮਿਲੀ ਸੀ। ਇਸ ਦੇਸ਼ 'ਚ ਵੱਡੀ ਗਿਣਤੀ ਵਿੱਚ ਲੋਕ ਖੇਤੀਬਾੜੀ ਕਰਦੇ ਹਨ। ਇਹ ਆਮਦਨ ਦਾ ਵੱਡਾ ਸਾਧਨ ਹੈ। ਖੇਤੀਬਾੜੀ ਦੇ ਮਾਮਲੇ 'ਚ ਯੂਕ੍ਰੇਨ ਦੁਨੀਆ 'ਚ ਤੀਜੇ ਨੰਬਰ 'ਤੇ ਆਉਂਦਾ ਹੈ। ਇੱਥੇ ਲਗਪਗ 30 ਫ਼ੀਸਦੀ ਆਬਾਦੀ ਪੇਂਡੂ ਖੇਤਰਾਂ 'ਚ ਰਹਿੰਦੀ ਹੈ। ਖੇਤਰਫ਼ਲ ਦੇ ਲਿਹਾਜ਼ ਨਾਲ ਇਹ ਯੂਰਪ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।



  1. ਫ਼ੌਜ 'ਚ ਭਰਤੀ ਲਾਜ਼ਮੀ


ਜਦੋਂ ਯੂਕ੍ਰੇਨ ਰੂਸ ਤੋਂ ਵੱਖ ਹੋਇਆ ਸੀ, ਉਸ ਕੋਲ 7,80,000 ਫ਼ੌਜੀ ਸਨ। ਇਹ ਯੂਰਪ 'ਚ ਸਭ ਤੋਂ ਵੱਡੀ ਫ਼ੌਜੀ ਸ਼ਕਤੀ ਵਾਲਾ ਦੇਸ਼ ਹੈ। ਇਸ ਦੇਸ਼ 'ਚ ਫ਼ੌਜ ਦੀ ਭਰਤੀ ਲਾਜ਼ਮੀ ਹੈ।



  1. ਸਭ ਤੋਂ ਖੂਬਸੂਰਤ ਕੁੜੀਆਂ ਵਾਲਾ ਦੇਸ਼


ਯੂਕ੍ਰੇਨ ਨੂੰ ਦੁਨੀਆਂ ਦਾ ਸਭ ਤੋਂ ਖੂਬਸੂਰਤ ਕੁੜੀਆਂ ਵਾਲਾ ਦੇਸ਼ ਮੰਨਿਆ ਜਾਂਦਾ ਹੈ। ਇਸ ਦੇਸ਼ 'ਚ ਡੇਟਿੰਗ ਆਮ ਗੱਲ ਹੈ ਤੇ ਕੁੜੀਆਂ ਨੂੰ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਊਣ ਦੀ ਇਜਾਜ਼ਤ ਹੈ।



  1. ਈਸਾਈਆਂ ਦੀ ਸਭ ਤੋਂ ਵੱਡੀ ਆਬਾਦੀ


ਯੂਕ੍ਰੇਨ 'ਚ ਜ਼ਿਆਦਾਤਰ ਆਬਾਦੀ ਈਸਾਈ ਹੈ। ਉਹ ਇੱਥੇ ਬਹੁਗਿਣਤੀ 'ਚ ਹਨ। ਇਸ ਤੋਂ ਬਾਅਦ ਮੁਸਲਿਮ ਆਬਾਦੀ ਆਉਂਦੀ ਹੈ। ਯੂਕ੍ਰੇਨ ਹਵਾਈ ਜਹਾਜ਼ ਬਣਾਉਣ ਲਈ ਵੀ ਮਸ਼ਹੂਰ ਹੈ। ਦੁਨੀਆਂ ਦਾ ਸਭ ਤੋਂ ਵੱਡਾ ਹਵਾਈ ਜਹਾਜ਼ ਵੀ ਇਸੇ ਦੇਸ਼ 'ਚ ਬਣਿਆ ਹੈ। ਇਸ ਦੇਸ਼ ਦੀ ਰਾਜਧਾਨੀ ਕੀਵ ਹੈ।



  1. ਵਿਸ਼ਵ ਹੈਰੀਟੇਜ਼ 'ਚ ਸ਼ਾਮਲ 7 ਥਾਵਾਂ


ਯੂਕ੍ਰੇਨ 'ਚ 7 ਅਜਿਹੀਆਂ ਥਾਵਾਂ ਹਨ ਜੋ ਵਿਸ਼ਵ ਵਿਰਾਸਤ ਸਾਈਟਾਂ ਦੀ ਸੂਚੀ 'ਚ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਕੀਵ ਦਾ ਸੇਂਟ ਸੋਫੀਆ ਕੈਥੇਡ੍ਰਲ ਤੇ ਲਵੀਵ ਦਾ ਇਤਿਹਾਸਕ ਕੇਂਦਰ ਹੈ।



  1. ਸਭ ਤੋਂ ਡੂੰਘਾਈ ਵਾਲੀ ਮੈਟਰੋ


ਕੀਵ 'ਚ ਇਕ ਹੋਰ ਦਿਲਚਸਪ ਚੀਜ਼ ਹੈ ਦਰਅਸਲ ਇੱਥੇ ਸਵਿਤੋਸ਼ਿੰਕੋ ਬ੍ਰੋਵਾਸਕਰਾ ਰੇਲ ਲਾਈਨ ਦੁਨੀਆਂ ਦੀ ਸਭ ਤੋਂ ਡੂੰਘੀ ਸਬਵੇਅ ਲਾਈਨ ਹੈ। ਇਹ ਜ਼ਮੀਨ ਤੋਂ 105.5 ਮੀਟਰ ਹੇਠਾਂ ਚੱਲਦੀ ਹੈ। ਇਸ ਦੇ ਜ਼ਿਆਦਾਤਰ ਸਟੇਸ਼ਨ ਵੀ ਇੰਨੇ ਹੀ ਹੇਠਾਂ ਹਨ।



ਇਹ ਵੀ ਪੜ੍ਹੋ: Punjab Election: ਹੁਣ ਕੁਮਾਰ ਵਿਸ਼ਵਾਸ 'ਤੇ ਗਰਮਾਈ ਪੰਜਾਬ ਦੀ ਸਿਆਸਤ, ਚੰਨੀ ਨੇ ਮੋਦੀ ਨੂੰ ਚਿੱਠੀ ਲਿਖ ਕੀਤੀ ਜਾਂਚ ਦੀ ਮੰਗ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904