ਲੰਡਨ: ਕੋਰੋਨਾਵਾਇਰਸ ਕਾਰਨ ਇੱਕ ਪਾਸੇ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਹੈ। ਉੱਥੇ ਹੀ ਕੁਝ ਇਲਾਕੇ ਐਸੇ ਵੀ ਹਨ ਜਿੱਥੇ ਲੋਕ ਕੋਰੋਨਾ ਦੀ ਪ੍ਰਵਾਹ ਕੀਤੇ ਬਿਨ੍ਹਾਂ ਆਪਣੇ ਮਨੋਰੰਜਨ ਵਿੱਚ ਲੱਗੇ ਹੋਏ ਹਨ। ਦੁਨੀਆ ਭਰ ਵਿੱਚ ਸਾਰੀਆਂ ਖੇਡ ਗਤੀਵਿਧੀਆਂ ਬੰਦ ਕੀਤੀ ਜਾ ਰਹੀਆਂ ਹਨ ਪਰ ਇੰਗਲੈਂਡ ਵਿੱਚ ਚੇਲਟੇਨਹੇਮ ਫੈਸਟੀਵਲ ਵੇਖਣ ਲਈ ਲੱਖਾਂ ਤੋਂ ਜ਼ਿਆਦਾ ਦਰਸ਼ਕ ਪਹੁੰਚੇ। ਚੇਲਟੇਨਹੇਮ ਰੀਸਕੋਰਸ ਤੇ ਚਾਰ ਦਿਨ ਇਸ ਦੌੜ ਨੂੰ ਵੇਖਣ ਲਈ 2 ਲੱਖ 51 ਹਜ਼ਾਰ 684 ਦਰਸ਼ਕਾਂ ਪਹੁੰਚੇ। ਇਹ ਪਿਛਲੇ ਸਾਲ ਤੋਂ 5.5% ਘੱਟ ਹੈ।
ਫੈਸਟੀਵਲ ਵਿੱਚ 28 ਘੋੜ ਦੌੜਾਂ ਹੋਈਆਂ। ਇਸ ਰੇਸ ਵਿੱਚ 500 ਤੋਂ ਵੱਧ ਘੋੜੇ ਸ਼ਾਮਲ ਕੀਤੇ ਗਏ। ਆਖਰੀ ਦਿਨ ਮੁੱਖ ਦੌੜ ਚੇਲਟੇਨਹੇਮ ਗੋਲਡ ਕੱਪ ਹੋਇਆ। ਗ੍ਰੇਡ-1 ਨੈਸ਼ਨਲ ਹੰਟ ਦੌੜ ਫਰੈਂਚ ਬ੍ਰੀਡ ਦੀ ਆਇਰਿਸ਼ ਘੋੜੇ ਅਲ ਬੋਮ ਫੋਟੋ ਨੇ ਜਿੱਤੀ। ਇਹ ਘੋੜਾ ਲਗਾਤਾਰ 2 ਵਾਰ ਚੈਂਪੀਅਨ ਬਣਨ ਵਾਲਾ 2004 ਤੋਂ ਬਾਅਦ ਪਹਿਲਾ ਘੋੜਾ ਹੈ। ਇਸ ਘੋੜੇ ਦਾ ਸਵਾਰ ਆਇਰਲੈਂਡ ਦਾ ਪਾਲ ਟਾਉਨੇਡ ਸੀ। ਆਖਰੀ ਦਿਨ 68 ਹਜ਼ਾਰ 859 ਦਰਸ਼ਕ ਸਨ, ਜੋ ਪਿਛਲੀ ਵਾਰ ਤੋਂ 2,734 ਹੀ ਘੱਟ ਸਨ।
ਇਸ ਟੂਰਨਮੈਂਟ ਦੀ ਕੁਲ ਪ੍ਰਾਈਜ਼ ਮਨੀ 6 ਮਿਲੀਅਨ ਪਾਂਡ (ਕਰੀਬ 55 ਕਰੋੜ) ਸੀ। ਇਹ ਦੂਜਾ ਸਭ ਤੋਂ ਵੱਧ ਪ੍ਰਾਈਜ਼ ਮਨੀ ਵਾਲਾ ਟਰਨਮੈਂਟ ਹੈ। ਇਸ ਮੁਕਾਬਲੇ 'ਚ ਜੇਤੂਆਂ ਨੂੰ ਵੱਖਰੀ ਵੱਖਰੀ ਪ੍ਰਾਈਜ ਮਨੀ ਮਿਲਦੀ ਹੈ।
ਲਓ ਜੀ ਇਨ੍ਹਾਂ ਨੂੰ ਨਹੀਂ ਕਰੋਨਾ ਦਾ ਕੋਈ ਡਰ, ਕਮਾਲ ਹੀ ਕਰਤੀ...
ਏਬੀਪੀ ਸਾਂਝਾ
Updated at:
15 Mar 2020 01:59 PM (IST)
ਕੋਰੋਨਾਵਾਇਰਸ ਕਾਰਨ ਇੱਕ ਪਾਸੇ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਹੈ। ਉੱਥੇ ਹੀ ਕੁਝ ਇਲਾਕੇ ਐਸੇ ਵੀ ਹਨ ਜਿੱਥੇ ਲੋਕ ਕੋਰੋਨਾ ਦੀ ਪ੍ਰਵਾਹ ਕੀਤੇ ਬਿਨ੍ਹਾਂ ਆਪਣੇ ਮਨੋਰੰਜਨ ਵਿੱਚ ਲੱਗੇ ਹੋਏ ਹਨ।
- - - - - - - - - Advertisement - - - - - - - - -