ਆਖਰ ਮਹਿੰਦਰਾ ਕੰਪਨੀ ਨੇ ਲੱਭ ਹੀ ਲਿਆ ਜੁੱਤੀਆਂ ਦੇ ਹਸਪਤਾਲ ਵਾਲਾ ਬਾਬਾ
ਏਬੀਪੀ ਸਾਂਝਾ | 01 May 2018 01:06 PM (IST)
ਨਵੀਂ ਦਿੱਲੀ: ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਦੀ ਟੀਮ ਹਰਿਆਣਾ ਵਿੱਚ ਡਾਕਟਰ ਨਰਸੀਰਾਮ ਨੂੰ ਲੱਭਣ ਵਿੱਚ ਕਾਮਯਾਬ ਹੋ ਗਈ ਹੈ। ਇਸ ਦੀ ਤਸਵੀਰ ਨੂੰ ਉਨ੍ਹਾਂ ਪਿਛਲੇ ਦਿਨਾਂ ਵਿੱਚ ਟਵੀਟ ਕੀਤਾ ਸੀ। ਫੋਟੋ ਕਈ ਦਿਨਾਂ ਤੋਂ ਵਾਇਰਲ ਹੋ ਰਹੀ ਸੀ ਜਿਸ ਨੂੰ ਆਨੰਦ ਮਹਿੰਦਰਾ ਨੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਉਸ ਫੋਟੋ ਵਿੱਚ ਇੱਕ ਬੁੱਢਾ ਬੰਦਾ ਜੁੱਤੀਆਂ ਦੀ ਮਰੰਮਤ ਕਰਨ ਦੀ ਦੁਕਾਨ ਨੂੰ ਹਸਪਤਾਲ ਵਾਂਗ ਸਜਾ ਕੇ ਬੈਠਿਆ ਸੀ। ਹੁਣ ਆਨੰਦ ਮਹਿੰਦਰਾ ਇਸ ਬੰਦੇ ਦੀ ਮਦਦ ਕਰਨਗੇ। https://twitter.com/anandmahindra/status/986081222714507265 17 ਅਪ੍ਰੈਲ ਨੂੰ ਮਹਿੰਦਰ ਗਰੁੱਪ ਦੇ ਚੇਅਰਮੈਨ ਨੇ ਇਸ ਤਸਵੀਰ ਨੂੰ ਟਵੀਟ ਕੀਤਾ ਸੀ। ਉਨ੍ਹਾਂ ਲਿਖਿਆ ਸੀ ਕਿ ਇਸ ਇਨਸਾਨ ਨੂੰ ਇੰਡੀਅਨ ਇੰਸਟੀਚਿਉਟ ਆਫ ਮੈਨੇਜਮੈਂਟ ਵਿੱਚ ਮਾਰਕੀਟਿੰਗ ਦੇ ਕੋਰਸ ਪੜ੍ਹਾਉਣਾ ਚਾਹੀਦਾ ਹੈ। ਦੁਕਾਨਦਾਰ ਨੇ ਦੁਕਾਨ ਦੇ ਪਿੱਛੇ ਪੀਲੇ ਰੰਗ ਦੇ ਇਸ਼ਤਿਹਾਰ ਵਿੱਚ ਹਸਪਤਾਲ ਦੀ ਟਾਈਮ ਟੇਬਲ ਵਾਂਗ ਰੂਟੀਨ ਬਣੀ ਨਜ਼ਰ ਆ ਰਹੀ ਹੈ। https://twitter.com/anandmahindra/status/990134941051572224 ਇਸ਼ਤਿਹਾਰ ਵਿੱਚ ਖੁਦ ਨੂੰ ਡਾ. ਨਰਸੀਰਾਮ ਦੱਸਣ ਵਾਲੇ ਇਸ ਸ਼ਖ਼ਸ ਨੇ ਆਪਣੀ ਦੁਕਾਨ ਨੂੰ ਜੁੱਤੀਆਂ ਦੇ ਹਸਪਤਾਲ ਵਜੋਂ ਪ੍ਰੋਜੈਕਟ ਕੀਤਾ ਹੈ। ਆਨੰਦ ਮਹਿੰਦਰਾ ਨੇ ਆਪਣੀ ਟੀਮ ਨੂੰ ਕਿਹਾ ਹੈ ਕਿ ਨਰਸੀਰਾਮ ਨੂੰ ਇੱਕ ਚੱਲਦੀ ਫਿਰਦੀ ਦੁਕਾਨ ਬਣਾ ਕੇ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਕੰਮ ਹੋਰ ਚੰਗੀ ਤਰ੍ਹਾਂ ਕਰ ਸਕਣ। https://twitter.com/anandmahindra/status/990134898215215106