ਨਵੀਂ ਦਿੱਲੀ: ਅਕਸਰ ਲੋਕ ਆਪਣੇ ਸ਼ੌਕ ਕਰਕੇ ਮਹਿੰਗੀਆਂ ਤੋਂ ਮਹਿੰਗੀਆਂ ਲਗਜ਼ਰੀ ਕਾਰਾਂ ਖਰੀਦਦੇ ਹਨ ਪਰ ਕੀ ਤੁਸੀਂ ਕਦੇ ਕਿਸੇ ਨੂੰ ਆਪਣੀ ਲਗਜ਼ਰੀ ਕਾਰ 'ਚ ਕੂੜਾ ਇਕੱਠਾ ਕਰਦਿਆਂ ਵੇਖਿਆ ਹੈ। ਜੀ ਹਾਂ ਇਹ ਸੱਚ ਹੈ...ਝਾਰਖੰਡ ਦਾ ਇੱਕ ਨੌਜਵਾਲ 90 ਲੱਖ ਦੀ BMW ਕਾਰ 'ਚ ਆਪਣੇ ਮੁਹੱਲੇ ਦਾ ਕੂੜਾ ਚੁੱਕਦਾ ਹੈ। ਨੌਜਵਾਨ ਵੱਲੋਂ ਅਜਿਹਾ ਕਰਨ ਦਾ ਕਾਰਨ ਜਦੋਂ ਸਾਹਮਣੇ ਆਇਆ ਤਾਂ ਲੋਕਾਂ ਦੇ ਸਿਰ ਘੁੰਮ ਗਏ। ਤੁਸੀਂ ਵੀ ਜਾਣੋ।

ਮਾਮਲਾ ਝਾਰਖੰਡ ਦੇ ਰਾਂਚੀ ਜ਼ਿਲ੍ਹੇ ਦਾ ਹੈ, ਜਿੱਥੇ ਦੇ ਕਾਰ ਮਾਲਕ ਪ੍ਰਿੰਸ ਸ਼੍ਰੀਵਾਸਤਵ ਨੇ ਦੱਸਿਆ ਕਿ ਉਸ ਨੇ ਕਰੀਬ ਡੇਢ ਸਾਲ ਪਹਿਲਾਂ 90 ਲੱਖ ਰੁਪਏ ਦੀ BMW ਕਾਰ ਖਰੀਦੀ ਸੀ। ਇਹ ਕਾਰ ਉਸ ਨੇ ਆਪਣੇ ਪਿਓ ਨੂੰ ਗਿਫਟ ਕੀਤੀ ਸੀ, ਪਰ ਮਹਿਜ਼ ਡੇਢ ਸਾਲ ਬਾਅਦ ਹੀ ਇਸ 'ਚ ਖ਼ਰਾਬੀ ਆ ਗਈ ਤੇ ਜਦੋਂ ਉਹ ਸੈਂਟਰ ਗਏ ਤਾਂ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਪੰਜਾਬ 'ਚ ਮੁੜ 'ਕੋਰੋਨਾ' ਸਖਤੀ, ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼

ਇਸ ਦੇ ਨਾਲ ਹੀ ਗੱਡੀ ਦਾ ਪਾਰਟ ਬਦਲਣ ਬਦਲੇ ਵੀ ਮੋਟੀ ਰਕਮ ਵਸੂਲੀ ਗਈ। ਕਾਰ ਸੈਂਟਰ 'ਚ ਇੱਕ ਸਾਲ ਤੋਂ ਜ਼ਿਆਦਾ ਸਮੇਂ ਰਹੀ ਪਰ ਇਹ ਅਜੇ ਵੀ ਠੀਕ ਨਹੀਂ ਹੋਈ। ਉਧਰ ਪ੍ਰਿੰਸ ਸ੍ਰੀਵਾਸਤਵ ਨੇ ਦੱਸਿਆ ਕਿ ਇੰਨੀ ਲਗਜ਼ਰੀ ਕਾਰ ਦੇਣ ਤੋਂ ਬਾਅਦ ਨੀ ਉਹ ਆਪਣੀ ਪਿਤਾ ਨੂੰ ਖੁਸ਼ ਨਹੀਂ ਕਰ ਸਕਿਆ। ਉਸ ਨੇ ਕਿਹਾ ਕਿ ਉਹ ਕਾਰ ਤੋਂ ਇੰਨਾ ਜ਼ਿਆਦਾ ਪ੍ਰੇਸ਼ਾਨ ਹੋ ਗਿਆ ਕਿ ਉਸ ਨੇ ਇਸ ਕਾਰ ਨਾਲ ਕੁੜਾ ਚੁੱਕਣ ਦਾ ਫੈਸਲਾ ਕੀਤਾ।

ਦੱਸ ਦਈਏ ਕਿ ਕਾਰ ਮਾਲਕ ਨੇ ਕਾਰ ਤੋਂ ਪ੍ਰੇਸ਼ਾਨ ਹੋ ਇਸ ਤੋਂ ਕੁੜਾ ਚੁੱਕਣਾ ਸ਼ੁਰੂਰ ਕੀਤਾ। ਇਸ ਦੇ ਨਾਲ ਹੀ ਵਿਰੋਧ 'ਚ ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904