ਚੰਡੀਗੜ੍ਹ: ਆਧਾਰ ਕਾਰਡ ਭਾਰਤ ਦੇ ਹਰ ਨਾਗਰਿਕ ਲਈ ਬਹੁਤ ਜ਼ਰੂਰੀ ਦਸਤਾਵੇਜ਼ ਹੈ। ਇਸ ਦੇ ਬਿਨ੍ਹਾਂ ਸਾਰੇ ਕੰਮ ਔਖੇ ਹੋ ਜਾਂਦੇ ਹਨ। ਫਿਰ ਭਾਵੇਂ ਸਰਕਾਰੀ ਯੋਜਨਾ ਦਾ ਲਾਭ ਲੈਣਾ ਹੋਵੇ ਜਾਂ ਕਿਸੇ ਬੈਂਕ 'ਚ ਲੈਣ ਦੇਣ ਕਰਨਾ ਹੋਵੇ। ਬਹੁਤ ਸਾਰੇ ਲੋਕ ਤਾਂ ਇਹ ਵੀ ਜਾਣਦੇ ਹੋਣਗੇ ਕਿ ਉਨ੍ਹਾਂ ਦੀ ਆਧਾਰ ਕਾਰਡ ਬੈਂਕ ਨਾਲ ਲਿੰਕ ਹੈ ਵੀ ਜਾਂ ਨਹੀਂ। ਇਹ ਪਤਾ ਲਾਉਣਾ ਕਿ ਤੁਹਾਡਾ ਆਧਾਰ ਕਾਰਡ ਕਿਸ ਬੈਂਕ ਨਾਲ ਲਿੰਕ ਹੈ, ਇਸ ਲਈ ਤੁਹਾਨੂੰ ਕਿਤੇ ਚੱਕਰ ਕੱਟਣ ਦੀ ਲੋੜ ਨਹੀਂ ਹੈ। ਇਹ ਕੰਮ ਤੁਸੀਂ ਘਰ ਬੈਠੇ ਬੜੇ ਆਰਾਮ ਨਾਲ ਕਰ ਸਕਦੇ ਹੋ।

Continues below advertisement


ਇੰਝ ਚੈੱਕ ਕਰੋ ਆਧਾਰ ਕਾਰਡ ਦਾ ਸਟੇਟਸ ਆਧਾਰ ਕਾਰਡ ਦਾ ਸਟੇਟਸ ਚੈੱਕ ਕਰਨ ਲਈ ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ www.uidai.gov.in ਤੇ ਜਾਓ। ਇਸ ਮਗਰੋਂ ਮੇਨ ਪੇਜ ਤੇ Check your Aadhaar and Bank Account Linking Status ਤੇ ਕਲਿਕ ਕਰੋ। ਹੁਣ ਨਵੇਂ ਪੇਜ ਤੇ ਆਪਣਾ ਆਧਾਰ ਨੰਬਰ ਤੇ ਸੁਰੱਖਿਆ ਕੋਡ ਭਰੋ। ਇੰਨਾ ਕਰਨ ਤੋਂ ਬਾਅਦ ਹੇਠਾਂ ਦਿੱਤੇ ਗਏ Submit ਬਟਨ ਤੇ ਕਲਿਕ ਕਰੋ।


Submit ਕਰਦੇ ਹੀ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ OTP ਆਏਗਾ। ਹੁਣ OTP ਪਾਉਣ ਮਗਰੋਂ Login ਤੇ ਕਲਿਕ ਕਰੋ। ਇਸ ਮਗਰੋਂ ਤੁਸੀ ਨਵੇਂ ਪੇਜ ਤੇ ਆ ਜਾਓਗੇ ਤੇ ਇਸ ਦਾ ਪਤਾ ਲਗਾ ਸਕੋਗੇ ਕਿ ਤੁਹਾਡਾ ਆਧਾਰ ਕਿਸ-ਕਿਸ ਬੈਂਕ ਨਾਲ ਲਿੰਕ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904