ਮਿਸਰ ਦੇ ਕਬਰਸਤਾਨ ਚੋਂ 2500 ਸਾਲ ਪੁਰਾਣਾ ਤਾਬੂਤ ਮਿਲਿਆ:
ਮਾਹਰਾਂ ਮੁਤਾਬਕ, ਖੋਜ ਪਹਿਲੀ ਵਾਰ ਸਕਾਰਾ ਪ੍ਰਾਂਤ 'ਚ ਵੱਡੇ ਪੱਧਰ ‘ਤੇ ਕੀਤੀ ਗਈ। ਮਿਸਰ ਦੇ ਸੈਰ-ਸਪਾਟਾ ਤੇ ਪੁਰਾਤੱਤਵ ਮੰਤਰਾਲੇ ਨੇ ਸ਼ਨੀਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ, "ਮੁਢਲੀ ਖੋਜ ਤੋਂ ਪਤਾ ਚੱਲਿਆ ਹੈ ਕਿ ਇਹ ਤਾਬੂਤ ਪੂਰੀ ਤਰ੍ਹਾਂ ਬੰਦ ਸੀ। ਉਨ੍ਹਾਂ ਦੇ ਦਫ਼ਨਾਏ ਜਾਣ ਦੇ ਸਮੇਂ ਤੋਂ ਇਹ ਖੋਲ੍ਹਿਆ ਨਹੀਂ ਗਿਆ।" ਖੁਦਾਈ ਵਿਚ ਪਈ ਲੱਕੜ ਦੇ ਤਾਬੂਤ ਦੀਆਂ ਕਈ ਤਸਵੀਰਾਂ ਨੂੰ ਵੇਖ ਕੇ ਸੁੰਦਰ ਪੇਂਟਿੰਗਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਇਸ ਕਾਰਨ ਹੋ ਰਹੀ ਖੁਦਾਈ:
ਮੰਤਰਾਲੇ ਨੇ ਇਹ ਵੀ ਕਿਹਾ ਕਿ ਖੁਦਾਈ ਦਾ ਕੰਮ ਅੱਗੇ ਕੀਤਾ ਜਾਵੇਗਾ ਕਿਉਂਕਿ ਉਸ ਨੂੰ ਮੌਕੇ ਤੋਂ ਹੋਰ ਤਾਬੂਤ ਮਿਲਣ ਦੀ ਉਮੀਦ ਹੈ। ਦੱਸ ਦੇਈਏ ਕਿ ਮਿਸਰ ਦੇ ਸੈਰ-ਸਪਾਟਾ ਉਦਯੋਗ ਨੂੰ ਕੋਰੋਨਾ ਮਹਾਮਾਰੀ ਤੋਂ ਜ਼ਬਰਦਸਤ ਝਟਕਾ ਮਿਲਿਆ ਹੈ। ਇਸ ਦਾ ਇਰਾਦਾ ਸੈਲਾਨੀਆਂ ਨੂੰ ਆਕਰਸ਼ਤ ਕਰਨ ਲਈ ਪੁਰਾਤੱਤਵ ਖੋਜ ਨੂੰ ਉਤਸ਼ਾਹਤ ਕਰਨਾ ਹੈ।
ਮਸ਼ਹੂਰ ਗੀਜ਼ਾ ਪਿਰਾਮਿਡ ਆਮ ਲੋਕਾਂ ਲਈ ਹੋਰ ਪੁਰਾਤੱਤਵ ਸਥਾਨਾਂ ਦੇ ਵਿਚਕਾਰ ਜੁਲਾਈ ਵਿੱਚ ਦੁਬਾਰਾ ਖੋਲ੍ਹਿਆ ਗਿਆ ਸੀ। ਮਿਸਰ ਆਉਣ ਵਾਲੇ ਯਾਤਰੀਆਂ ਨੂੰ ਆਕਰਸ਼ਤ ਕਰਨ ਲਈ ਯਾਤਰੀ ਵੀਜ਼ਾ ਫੀਸਾਂ ਨੂੰ ਹਟਾ ਦਿੱਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904