ਨਵੀਂ ਦਿੱਲੀ: ਰਾਜ ਸਭਾ 'ਚ ਐਤਵਾਰ ਜੋ ਕੁਝ ਹੋਇਆ, ਉਹ ਪਹਿਲਾਂ ਸੰਸਦ ਦੇ ਉੱਚ ਸਦਨ 'ਚ ਕਦੇ ਨਹੀਂ ਦੇਖਣ ਨੂੰ ਮਿਲਿਆ। ਜਿਸ ਤਰ੍ਹਾਂ ਵਿਰੋਧੀਆਂ ਦੇ ਸੰਸਦ ਮੈਂਬਰਾਂ ਨੇ ਖੇਤੀ ਬਿੱਲ ਦੇ ਵਿਰੋਧ 'ਚ ਵੈਲ 'ਚ ਆ ਕੇ ਹੰਗਾਮਾ ਕੀਤਾ ਤੇ ਰੂਲ ਬੁੱਕ ਪਾੜਨ ਦਾ ਯਤਨ ਕੀਤਾ ਤੇ ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਗਈ ਹੈ।
ਰਾਜ ਸਭਾ ਸਪੀਕਰ ਵੈਂਕੇਈਆ ਨਾਇਡੂ ਨੇ ਕੱਲ੍ਹ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰਾਂ ਨੂੰ ਸੱਤ ਦਿਨਾਂ ਲਈ ਸਸਪੈਂਡ ਕਰ ਦਿੱਤਾ ਹੈ। ਟੀਐਮਸੀ ਦੇ ਸੰਸਦ ਡੇਰੇਕ ਓ ਬ੍ਰਾਇਨ, ਆਪ ਦੇ ਸੰਜੇ ਸਿੰਘ ਸਮੇਤ ਰਾਜੀਵ ਸਾਟਵ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ।
ਇਹ ਸੰਸਦ ਮੈਂਬਰ ਸਸਪੈਂਡ:
ਜਿੰਨ੍ਹਾਂ ਵਿਰੋਧੀ ਸੰਸਦ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ 'ਚ ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬ੍ਰਾਇਨ ਤੇ ਡੇਲਾ ਸੇਨ ਸਮੇਤ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਕਾਂਗਰਸ ਦੇ ਰਾਜੀਵ ਸਾਟਵ, ਸਈਅਦ ਨਾਸਿਰ ਹੁਸੈਨ, ਰਿਪੁਨ ਬੋਰਾ ਤੇ ਸੀਪੀਆਈ ਤੋਂ ਕੇਕੇ ਰਾਗੇਸ਼ ਤੇ ਐਲਮਲਾਰਾਨ ਕਰੀਮ ਦੇ ਨਾਂ ਹੈ। ਕੱਲ੍ਹ ਉਪਸਭਾਪਤੀ ਹਰੀਵੰਸ਼ ਦੇ ਸਾਹਮਣੇ ਇਨ੍ਹਾਂ ਸੰਸਦ ਮੈਂਬਰਾਂ ਦੇ ਦੁਵਿਵਹਾਰ ਦੇ ਚੱਲਦਿਆਂ ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਹੈ।
ਵਿਰੋਧੀਆਂ ਨੇ ਰਾਜ ਸਭਾ ਦੇ ਉਪ ਸਭਾਪਤੀ ਹਰਿਵੰਸ਼ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਦਿੱਤਾ ਸੀ ਜਿਸ ਨੂੰ ਸਭਾਪਤੀ ਵੈਂਕੇਇਆ ਨਾਇਡੂ ਨੇ ਖਾਰਜ ਕਰ ਦਿੱਤਾ ਹੈ। ਰਾਜ ਸਭਾ 'ਚ ਅੱਜ ਤਿੰਨ ਅਹਿਮ ਬਿੱਲ ਲਿਆਂਦੇ ਜਾਣਗੇ।
ਖੇਤੀ ਬਿੱਲ ਰੋਕਣ ਲਈ ਬਾਦਲਾਂ ਦੀ ਰਾਸ਼ਟਰਪਤੀ ਨੂੰ ਅਪੀਲ, ਦਸਤਖਤ ਨਾ ਕਰਨ ਦੀ ਗੁਹਾਰ
ਸੜਕਾਂ 'ਤੇ ਕਿਸਾਨ ਪਰ ਮੋਦੀ ਦਾ ਮੁੜ ਤੋਂ ਦਾਅਵਾ: MSP ਜਾਰੀ ਰਹੇਗੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ