ਕਰਨਾਟਕ: ਅੱਜ ਭਾਰਤੀ ਇਤਹਾਸ ਲਈ ਇੱਕ ਬਹੁਤ ਵੱਡਾ ਦਿਨ ਸੀ।ਕਈ ਦਹਾਕਿਆਂ ਤੋਂ ਇਸ ਦਿਨਾਂ ਦਾ ਇੰਤਜ਼ਾਰ ਕਰ ਰਹੇ ਹਿੰਦੂ ਭਾਈਚਾਰੇ ਦੇ ਕਰੋੜਾਂ ਲੋਕਾਂ ਲਈ ਅੱਜ ਅਹਿਮ ਦਿਨ ਸੀ।ਭਾਰਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੋਧਿਆ 'ਚ ਰਾਮ ਮੰਦਰ ਦੇ ਨਿਰਮਾਣ ਲਈ ਰਾਜ ਜਨਮ ਭੂਮੀ 'ਤੇ ਭੂਮੀ ਪੂਜਨ ਮਗਰੋਂ ਨੀਂਹ ਪੱਥਰ ਰੱਖਿਆ।



ਇਸ ਇਤਹਾਸਿਕ ਦਿਨ ਤੇ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦੇ ਹੋਏ ਬੰਗਲੂਰੋ ਦੇ ਇੱਕ ਕਲਾਕਾਰ ਏ.ਸੀ. ਗੁਰੂਮੂਰਥੀ ਨੇ ਪੂਰਾਣੇ ਮੈਨੁਅਲ ਟਾਇਪ ਰਾਈਟਰ ਨਾਲ ਭਗਵਾਨ ਸ਼੍ਰੀ ਰਾਮ ਦਾ ਚਿੱਤਰ ਤਿਆਰ ਕੀਤਾ ਹੈ।ਉਨ੍ਹਾਂ ਕਿਹਾ ਕਿ ਉਹ ਇਸ ਚਿੱਤਰ ਨੂੰ ਰਾਮ ਮੰਦਰ ਲਈ ਡੈਡੀਕੇਟ ਕਰ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ ਆਸ਼ਾ ਕਰਦੇ ਹਾਂ ਕਿ ਦੁਨਿਆ ਸਾਡੇ ਵਿਰਸੇ ਅਤੇ ਧਰਮ ਨੂੰ ਪਛਾਣ ਸਕੇ।