ਅੰਮ੍ਰਿਤਸਰ: ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਸਲੇ 'ਤੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਅਜਿਹੇ 'ਚ ਅੰਮ੍ਰਿਤਸਰ ਤੋਂ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆਂ ਨੇ ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਅਕਾਲੀ ਦਲ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ 'ਤੇ ਪਲਟਵਾਰ ਕੀਤਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸ ਦੁਖਾਂਤ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ।
ਦਸ ਸਾਲ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਬੁਲਾਰੀਆ ਨੇ ਸਿੱਧੇ ਤੌਰ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਤਿੱਖੇ ਸ਼ਬਦੀ ਵਾਰ ਕੀਤੇ। ਸੁਖਬੀਰ ਬਾਦਲ 'ਤੇ ਬੋਲਦਿਆਂ ਬੁਲਾਰੀਆਂ ਨੇ ਕਿਹਾ "ਅੱਜ ਸੁਖਬੀਰ ਇਸ ਮੁੱਦੇ 'ਤੇ ਗੱਲ ਕਰ ਰਹੇ ਹਨ ਤੇ ਇੱਕ ਸਮਾਂ ਸੀ ਮੈਂ ਖੁਦ ਸੁਣਿਆ ਜਦੋਂ ਸੁਖਬੀਰ ਆਪਣੇ ਵਿਧਾਇਕਾਂ ਨੂੰ ਕਹਿੰਦੇ ਰਹੇ ਕਿ ਆਪਣੇ ਵਰਕਰਾਂ ਦੀ ਬਾਂਹ ਫੜ੍ਹੋ ਤੇ ਉਨ੍ਹਾਂ ਨੂੰ ਆਪੋ-ਆਪਣੇ ਪਿੰਡਾਂ 'ਚ ਅਜਿਹੇ ਕੰਮ ਕਰਨ ਦਿਉ।"
ਉਨ੍ਹਾਂ ਕਿਹਾ ਸੁਖਬੀਰ ਉਪ ਮੁੱਖ ਮੰਤਰੀ ਹੁੰਦਿਆਂ ਸਟੇਜਾਂ ਤੋਂ ਬਿਆਨ ਦਿੰਦੇ ਰਹੇ ਕਿ ਬਿਜਲੀ ਚੋਰੀ ਕਰੋ, ਮੋਟਰਸਾਈਕਲਾਂ ਦੇ ਕਾਗਜ਼ ਬਣਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਪੇਂਡੂ ਤੇ ਸ਼ਹਿਰੀ ਖਿੱਤੇ ਦੇ ਹਾਲਾਤ ਵੱਖੋ-ਵੱਖ ਹਨ। ਬੁਲਾਰੀਆ ਨੇ ਅਕਾਲੀ ਦਲ ਨੂੰ ਸਵਾਲ ਕੀਤਾ ਕਿ ਕੀ ਤਰਨ ਤਾਰਨ ਹਲਕੇ 'ਚ ਵਿਰਸਾ ਸਿੰਘ ਵਲਟੋਹਾ ਸ਼ਰਾਬ ਦਾ ਕਾਰੋਬਾਰ ਨਹੀਂ ਕਰਦਾ ਰਿਹਾ?
ਬੁਲਾਰੀਆ ਨੇ ਇਲਜ਼ਾਮ ਲਾਏ ਕਿ ਜਿੰਨਾ ਵੱਡਾ ਸ਼ਰਾਬ ਦਾ ਕਾਰੋਬਾਰ ਬਿਕਰਮ ਮਜੀਠੀਆ ਦੇ ਹਲਕੇ 'ਚ ਚਲਦਾ ਰਿਹਾ ਉਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਹੋਣਗੇ। ਅਜਿਹੇ 'ਚ ਸੁਖਬੀਰ ਬਾਦਲ ਹੁਣਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਅੱਜ ਉਹ ਕੈਪਟਨ ਅਮਰਿੰਦਰ ਸਿੰਘ 'ਤੇ ਅਜਿਹੇ ਇਲਜ਼ਾਮ ਲਾਉਣ।
ਧਾਰਾ 370 ਦੀ ਪਹਿਲੀ ਵਰ੍ਹੇਗੰਢ 'ਤੇ ਇਮਰਾਨ ਖ਼ਾਨ ਦਾ ਵੱਡਾ ਐਲਾਨ
ਕਾਂਗਰਸ 'ਚ ਬਗਾਵਤ ਮਗਰੋਂ ਕੈਪਟਨ ਦਾ ਵੱਡਾ ਐਲਾਨ
ਇੰਦਰਬੀਰ ਬੁਲਾਰੀਆ ਨੇ ਸੁਖਬੀਰ 'ਤੇ ਤਨਜ਼ ਕੱਸਦਿਆਂ ਕਿਹਾ ਉਨ੍ਹਾਂ ਦੀ ਉਹ ਗੱਲ ਹੈ "ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।" ਪੰਜਾਬ 'ਚ ਹੋਈਆਂ ਮੌਤਾਂ 'ਤੇ ਬੁਲਾਰੀਆ ਨੇ ਕੈਪਟਨ ਦਾ ਬਚਾਅ ਕਰਦਿਆਂ ਸਾਰਾ ਭਾਂਢਾ ਪੰਜਾਬ ਪੁਲਿਸ, ਪ੍ਰਸ਼ਾਸਨ ਤੇ ਇੰਟੈਲੀਜੈਂਸ ਸਿਰ ਭੰਨ੍ਹ ਦਿੱਤਾ ਕਿ ਇਸ ਪੱਧਰ 'ਤੇ ਵੱਡੀ ਕੁਤਾਹੀ ਹੋਈ ਹੈ।
ਕਿਸਾਨਾਂ 'ਤੇ ਇੱਕ ਹੋਰ ਮਾਰ, ਖੇਤੀਬਾੜੀ ਮਹਿਕਮੇ ਨੇ ਕੀਤਾ ਚੌਕਸ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ