ਅੰਮ੍ਰਿਤਸਰ: ਮਾਝੇ ਦੇ ਪਿੰਡ ਮੁੱਛਲ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਲੀਡਰਸ਼ਿਪ ਵੱਲੋਂ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ।


ਇਸ ਦੌਰਾਨ ਪੁਲਿਸ ਨੇ ਬੈਰੀਕੇਡਿੰਗ ਕਰਕੇ ਅਕਾਲੀ ਵਰਕਰਾਂ ਨੂੰ ਡੈਨੀ ਬੰਡਾਲਾ ਦੀ ਰਿਹਾਇਸ਼ ਤੱਕ ਤਾਂ ਨਹੀਂ ਜਾਣ ਦਿੱਤਾ ਪਰ ਅਕਾਲੀ ਵਰਕਰਾਂ ਨੇ ਕੁਝ ਦੂਰੀ 'ਤੇ ਹੀ ਬੈਰੀਕੇਡਿੰਗ ਨੇੜੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।


ਇਸ ਦੌਰਾਨ ਅਕਾਲੀ ਵਰਕਰਾਂ ਦੀ ਕਈ ਵਾਰ ਪੁਲਿਸ ਦੇ ਨਾਲ ਤਕਰਾਰ ਤੇ ਧੱਕਾ ਮੁੱਕੀ ਵੀ ਹੋਈ। ਪੁਲਿਸ ਵੱਲੋਂ ਲਗਾਤਾਰ ਅਕਾਲੀ ਵਰਕਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਿੰਗ ਪਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਦੌਰਾਨ ਵੱਖ-ਵੱਖ ਅਕਾਲੀ ਆਗੂਆਂ ਨੇ ਇਲਜ਼ਾਮ ਲਾਇਆ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜ਼ਿੰਮੇਵਾਰ ਹੈ।


ਕਾਂਗਰਸ 'ਚ ਬਗਾਵਤ ਮਗਰੋਂ ਕੈਪਟਨ ਦਾ ਵੱਡਾ ਐਲਾਨ

ਸ਼ਮਸ਼ੇਰ ਦੂਲੋ ਦਾ ਸੁਨੀਲ ਜਾਖੜ ਨੂੰ ਕਰਾਰਾ ਜਵਾਬ, ਉਠਾਏ ਵੱਡੇ ਸਵਾਲ


ਉਨ੍ਹਾਂ ਕਿਹਾ ਕਿ ਪਿੰਡ ਮੁੱਛਲ 'ਚ ਜੋ ਗਰੀਬ ਲੋਕਾਂ ਦੀ ਜੋ ਮੌਤ ਹੋਈ ਹੈ ਇਹ ਮੌਤਾਂ ਨਹੀਂ, ਕਤਲ ਹੋਏ ਹਨ। ਪਿੰਡ 'ਚ ਸ਼ਰਾਬ ਕਾਂਗਰਸੀ ਵਿਧਾਇਕ ਦੀ ਸ਼ਹਿ 'ਤੇ ਹੀ ਵਿਕ ਰਹੀ ਸੀ। ਕਾਂਗਰਸੀ ਵਿਧਾਇਕ ਦੇ ਸਵਰਗਵਾਸੀ ਪਿਤਾ ਜੋ ਐਕਸਾਈਜ਼ ਮੰਤਰੀ ਵੀ ਰਹਿ ਚੁੱਕੇ ਹਨ, ਉਨ੍ਹਾਂ 'ਤੇ ਵੀ ਅਕਾਲੀ ਦਲ ਨੇ ਇਲਜ਼ਾਮ ਲਗਾਏ ਕਿ ਐਕਸਾਇਜ਼ ਵਿਭਾਗ ਇਨ੍ਹਾਂ ਕੋਲ ਹੋਣ ਕਾਰਨ ਹੀ ਇਸ ਹਲਕੇ 'ਚ ਵਿਧਾਇਕ ਵੱਲੋਂ ਸ਼ਰਾਬ ਵਿਕਾਈ ਜਾ ਰਹੀ ਹੈ।


ਧਾਰਾ 370 ਦੀ ਪਹਿਲੀ ਵਰ੍ਹੇਗੰਢ 'ਤੇ ਇਮਰਾਨ ਖ਼ਾਨ ਦਾ ਵੱਡਾ ਐਲਾਨ


ਪ੍ਰਦਰਸ਼ਨਕਾਰੀਆਂ ਨੇ ਕਿਹਾ ਜਿੰਨਾ ਚਿਰ ਸੁਖਵਿੰਦਰ ਡੈਨੀ ਖਿਲਾਫ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤਕ ਅਕਾਲੀ ਦਲ ਚੈਨ ਦੇ ਨਾਲ ਨਹੀਂ ਬੈਠੇਗਾ। ਹਾਲਾਂਕਿ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸਮਝਾਉਣ 'ਤੇ ਦੋ ਦਿਨ ਦਾ ਸਮਾਂ ਅਕਾਲੀ ਵਰਕਰਾਂ ਵੱਲੋਂ ਦੇ ਦਿੱਤਾ ਗਿਆ।


ਕਿਸਾਨਾਂ 'ਤੇ ਇੱਕ ਹੋਰ ਮਾਰ, ਖੇਤੀਬਾੜੀ ਮਹਿਕਮੇ ਨੇ ਕੀਤਾ ਚੌਕਸ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ