ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਮੌਤਾਂ ਹੋਣ ਦੇ ਮੁੱਦੇ 'ਤੇ ਕਾਂਗਰਸ ਦੇ ਸੰਸਦ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਆਪਣੀ ਹੀ ਸਰਕਾਰ ਖਿਲਾਫ ਚੁੱਕੇ ਸਵਾਲਾਂ 'ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਾਫੀ ਇਤਰਾਜ਼ ਜਤਾਇਆ ਸੀ। ਜਾਖੜ ਨੂੰ ਮੋੜਵਾਂ ਜਵਾਬ ਦਿੰਦਿਆਂ ਹੁਣ ਦੂਲੋ ਨੇ ਕਿਹਾ ਜਾਖੜ ਦੋ ਸਾਲ ਤੋਂ ਕਿਉਂ ਨਹੀਂ ਬੋਲਿਆ?


ਦਰਅਸਲ ਰਾਜਪਾਲ ਨੂੰ ਆਪਣੀ ਹੀ ਸਰਕਾਰ ਖਿਲਾਫ ਮੰਗ ਪੱਤਰ ਦਿੱਤੇ ਜਾਣ ਤੋਂ ਬਾਅਦ ਸੁਨੀਲ ਜਾਖੜ ਨੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋ ਤੇ ਪ੍ਰਤਾਪ ਬਾਜਵਾ ਨੂੰ ਕਾਂਗਰਸ ਪਾਰਟੀ 'ਚੋਂ ਬਾਹਰ ਕੱਢਣ ਦੀ ਗੱਲ ਕਹਿ ਦਿੱਤੀ ਸੀ। ਇਸ 'ਤੇ ਹੁਣ ਦੂਲੋ ਨੇ ਕਿਹਾ ਪੰਜਾਬ 'ਚ ਨਸ਼ਾ ਮਾਫੀਆ, ਲੈਂਡ ਮਾਫੀਆ, ਕੇਬਲ ਮਾਫੀਆ ਧੜੱਲੇ ਨਾਲ ਚੱਲ ਰਿਹਾ ਹੈ। ਸ਼ਰਾਬ ਦੀਆਂ 6 ਨਕਲੀ ਫੈਕਟਰੀਆਂ ਚੱਲ ਰਹੀਆਂ ਹਨ ਜਿਸ 'ਚ ਇਨ੍ਹਾਂ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਸਿੱਧੇ ਤੇ ਅਸਿੱਧੇ ਤੌਰ 'ਤੇ ਮਿਲੀਭੁਗਤ ਹੈ।


ਯੋਗੀ ਸਰਕਾਰ ਦਾ ਇਕ ਹੋਰ ਮੰਤਰੀ ਕੋਰੋਨਾ ਪੌਜ਼ੇਟਿਵ


ਇਨ੍ਹਾਂ ਦੀ ਨਕਲੀ ਸ਼ਰਾਬ ਨੇ ਗਰੀਬਾਂ ਦੀਆਂ ਜਾਨਾਂ ਲੈ ਲਈਆਂ। ਜਾਖੜ ਉਨ੍ਹਾਂ ਇਲਾਕਿਆਂ 'ਚ ਹੁਣ ਤੱਕ ਕਿਉਂ ਨਹੀਂ ਗਿਆ, ਜਿਸ ਇਲਾਕੇ ਨੇ ਇਸ ਨੂੰ ਦੋ ਸਾਲ ਪਹਿਲਾਂ ਰਾਜ ਸਭਾ ਮੈਂਬਰ ਬਣਾਇਆ ਸੀ। ਜਾਖੜ ਨੇ ਉਨ੍ਹਾਂ ਲੋਕਾਂ ਦੀ ਸਾਰ ਤਕ ਨਹੀਂ ਲਈ।


ਕੁਝ ਹੀ ਘੰਟਿਆਂ 'ਚ ਰਾਮ ਮੰਦਰ ਦਾ ਨੀਂਹ ਪੱਥਰ, ਜਾਣੋ ਕੀ ਹੋਵੇਗਾ ਖ਼ਾਸ


ਦੂਲੋ ਨੇ ਕਿਹਾ "ਇਹ ਤਾਂ ਤੋਤਾ ਹੈ, ਪਤਾ ਨਹੀਂ ਕਿਸ ਦੇ ਕਹਿਣ 'ਤੇ ਬੋਲ ਰਿਹਾ। ਸਾਨੂੰ ਸੋਨੀਆ ਗਾਂਧੀ ਅੱਜ ਕਹਿਣ ਅਸੀਂ ਅਸਤੀਫਾ ਦੇਣ ਨੂੰ ਤਿਆਰ ਹਾਂ। ਦੂਲੋ ਨੇ ਭੜਾਸ ਕੱਢਦਿਆਂ ਕਿਹਾ ਇਨ੍ਹਾਂ ਪੁਰਾਣੇ ਕਾਂਗਰਸੀਆਂ ਨੂੰ ਖੂੰਜੇ ਲਾ ਕੇ ਅਕਾਲੀ ਦਲ 'ਚੋਂ ਆਇਆਂ ਨੂੰ ਮੰਤਰੀ ਬਣਾ ਦਿੱਤਾ।


ਮੌਸਮ ਦੀ ਖਰਾਬੀ ਕਾਰਨ ਮੋਦੀ ਦੇ ਅਯੋਧਿਆ ਪਹੁੰਚਣ ਦੀ ਬਦਲੀ ਰਣਨੀਤੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ