ਲਖਨਊ: ਰਾਮ ਮੰਦਰ ਦੇ ਭੂਮੀ ਪੂਜਨ ਸਮਾਗਮ 'ਚ ਕੁਝ ਘੰਟੇ ਬਾਕੀ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਰਾਮ ਮੰਦਰ ਦੀ ਨੀਂਹ ਰੱਖੀ ਜਾਵੇਗੀ। ਮੋਦੀ ਕਰੀਬ 11 ਵਜੇ ਅਯੋਧਿਆ ਪਹੁੰਚਣਗੇ। ਪਰ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਲਈ ਪਲਾਨ ਬੀ ਤਿਆਰ ਕੀਤਾ ਗਿਆ ਹੈ। ਦਰਅਸਲ ਮੌਸਮ ਦੀ ਗੜਬੜੀ ਕਾਰਨ ਨਵਾਂ ਪਲਾਨ ਤਿਆਰ ਕੀਤਾ ਗਿਆ ਹੈ।


ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਮੋਦੀ ਲਖਨਊ ਤੋਂ ਅਯੋਧਿਆ ਹੈਲੀਕੌਪਟਰ ਦੀ ਬਜਾਇ ਸੜਕੀ ਮਾਰਗ ਰਾਹੀਂ ਆਉਣਗੇ। ਇਸ ਲਈ ਵਿਸ਼ੇਸ਼ ਰੂਟ ਪਲਾਨ ਕੀਤਾ ਗਿਆ ਹੈ। ਇਸ ਤਹਿਤ ਸਵੇਰ ਛੇ ਵਜੇ ਤੋਂ ਲਖਨਊ ਤੋਂ ਅਯੋਧਿਆ ਤਕ ਟ੍ਰੈਫਿਕ ਡਾਇਵਰਜ਼ਨ ਹੀ ਰਹੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ