ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਕਾਰਨ ਪੰਜਾਬ 'ਚ ਹੋਈਆਂ ਮੌਤਾਂ ਤੋਂ ਬਾਅਦ ਕਈ ਤਰ੍ਹਾਂ ਦੇ ਖੁਲਾਸੇ ਹੋ ਰਹੇ ਹਨ। ਅਜਿਹੇ 'ਚ ਸਾਹਮਣੇ ਆਇਆ ਕਿ ਕੱਚੀ ਦਾਰੂ ਪੀਣ ਨਾਲ ਹੀ ਕਈ ਲੋਕਾਂ ਤੇ ਨੌਜਵਾਨਾਂ ਨੂੰ ਨਸ਼ੇ ਦੀ ਆਦਤ ਪਈ ਹੈ। ਕੱਚੀ ਦਾਰੂ ਨੂੰ ਜ਼ਿਆਦਾ ਨਸ਼ੀਲੀ ਬਣਾਉਣ ਲਈ ਇਸ 'ਚ ਨਸ਼ੀਲੀਆਂ ਗੋਲ਼ੀਆਂ ਤੇ ਔਕਸੀਟੋਸਿਨ ਇੰਜੈਕਸ਼ਨ ਮਿਲਾਇਆ ਜਾਂਦਾ ਹੈ।


ਇੱਕ ਵਾਰ ਨਸ਼ੀਲੀਆਂ ਗੋਲ਼ੀਆਂ ਵਾਲੀ ਕੱਚੀ ਦਾਰੂ ਜੇਕਰ ਕੋਈ ਪੀ ਲੈਂਦਾ ਹੈ ਤਾਂ ਉਸ ਨੂੰ ਫਿਰ ਇਹੀ ਦਾਰੂ ਚੰਗੀ ਲੱਗਦੀ ਹੈ। ਇਸ ਲਈ ਨਸ਼ੇੜੀ ਸ਼ਾਮ ਹੁੰਦਿਆਂ ਹੀ ਪਿੰਡਾਂ ਵੱਲ ਵਹੀਰਾਂ ਘੱਤ ਲੈਂਦੇ ਹਨ। ਇਹ ਇਕ ਵੱਡਾ ਕਾਰਨ ਹੈ ਕਿ ਕੁਝ ਸਾਲਾਂ 'ਚ ਹੀ ਕੱਚੀ ਸ਼ਰਾਬ ਦੀ ਮੰਗ ਇਕਦਮ ਵਧ ਗਈ।


ਕਿਸਾਨਾਂ 'ਤੇ ਇੱਕ ਹੋਰ ਮਾਰ, ਖੇਤੀਬਾੜੀ ਮਹਿਕਮੇ ਨੇ ਕੀਤਾ ਚੌਕਸ


ਪੰਜਾਬ 'ਚ ਬਹੁਤੇ ਨੌਜਵਾਨ ਮੈਡੀਕਲ ਨਸ਼ਾ ਕਰਨ ਤੋਂ ਇਲਾਵਾ ਹੈਰੋਇਨ ਤੇ ਸਮੈਕ ਦਾ ਨਸ਼ਾ ਕਰਦੇ ਹਨ। ਨਜਾਇਜ਼ ਸ਼ਰਾਬ ਮਾਫੀਆ ਨੂੰ ਪਤਾ ਹੈ ਕਿ ਕੱਚੀ ਦਾਰੂ 'ਚ ਮੈਡੀਕਲ ਨਸ਼ਾ ਮਿਲਾਇਆ ਜਾਵੇ ਤਾਂ ਮੰਗ ਵਧਦੀ ਹੈ। ਇਸ ਨਾਲ ਮੁਨਾਫਾ ਵੀ ਵਧੇਗਾ।


ਕਾਂਗਰਸ 'ਚ ਬਗਾਵਤ ਮਗਰੋਂ ਕੈਪਟਨ ਦਾ ਵੱਡਾ ਐਲਾਨ


ਸ਼ਮਸ਼ੇਰ ਦੂਲੋ ਦਾ ਸੁਨੀਲ ਜਾਖੜ ਨੂੰ ਕਰਾਰਾ ਜਵਾਬ, ਉਠਾਏ ਵੱਡੇ ਸਵਾਲ


ਇਸ ਲਈ ਕੱਚੀ ਦਾਰੂ 'ਚ ਨਸ਼ੀਲੇ ਕੈਪਸੂਲ 'ਤੇ ਔਕਸੀਟੋਸਿਨ ਇੰਜੈਕਸ਼ਨ ਪਾਇਆ ਜਾਂਦਾ ਹੈ। ਔਕਸੀਟੋਸਿਨ ਇੰਜੈਕਸ਼ਨ ਮੱਝਾਂ ਨੂੰ ਲਾਉਣ ਵਾਲਾ ਟੀਕਾ ਹੁੰਦਾ ਹੈ। ਇਸ ਸ਼ਰਾਬ ਨੂੰ ਪੀਣ 'ਤੇ ਕਾਫੀ ਸਮਾਂ ਵਿਅਕਤੀ ਨਸ਼ੇ 'ਚ ਰਹਿੰਦਾ ਹੈ, ਜਦਕਿ ਅੰਗ੍ਰੇਜ਼ੀ ਸ਼ਰਾਬ ਪੀਣ ਤੋਂ ਕੁਝ ਸਮੇਂ ਬਾਅਦ ਨਸ਼ਾ ਟੁੱਟ ਜਾਂਦਾ ਹੈ।


ਅਜਿਹੇ ਪੰਜਾਬ 'ਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਧੜਾਧੜ ਚੱਲ ਰਿਹਾ ਹੈ। ਸਰਕਾਰ ਦੀਆਂ ਅੱਖਾਂ ਵੀ ਉਸ ਵੇਲੇ ਖੁੱਲ੍ਹੀਆਂ ਜਦੋਂ ਜ਼ਹਿਰੀਲੀ ਸ਼ਰਾਬ ਨਾਲ 111 ਲੋਕਾਂ ਦੀ ਮੌਤ ਹੋ ਗਈ।


ਮੌਸਮ ਦੀ ਖਰਾਬੀ ਕਾਰਨ ਮੋਦੀ ਦੇ ਅਯੋਧਿਆ ਪਹੁੰਚਣ ਦੀ ਬਦਲੀ ਰਣਨੀਤੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ