14 ਸਾਲ ਦੇ ਬੱਚੇ ਨੇ 25 ਘੰਟਿਆਂ ਦੀ ਟਰੇਨਿੰਗ ਨਾਲ ਉੱਡਾ ਦਿੱਤਾ ਜਹਾਜ
ਇਸ ਉਪਲਬਧੀ ਤੋਂ ਬਾਅਦ ਯੂ. ਏ. ਈ. ਵਾਪਸ ਆਉਣ ਤੋਂ ਬਾਅਦ ਅਨੀਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਭ ਤੋਂ ਘੱਟ ਸਮੇਂ (25 ਘੰਟਿਆਂ) ਦੀ ਟਰੇਨਿੰਗ ਲੈ ਕੇ ਇਹ ਕਾਰਨਾਮਾ ਕੀਤਾ ਹੈ।
9ਵੀਂ ਕਲਾਸ 'ਚ ਪੱੜਣ ਵਾਲੇ ਅਨੀਸ ਨੂੰ ਪਿਛਲੇ ਹਫ਼ਤੇ ਕੈਨੇਡਾ ਦੀ ਏ. ਏ. ਏ. ਏਵੀਏਸ਼ਨ ਫਲਾਈਟ ਅਕੈਡਮੀ ਨੇ ਇਸ ਉਪਲਬਧੀ ਦਾ ਪ੍ਰਮਾਣ ਪੱਤਰ ਦਿੱਤਾ। ਪ੍ਰਮਾਣ ਪੱਤਰ 'ਚ ਲਿਖਿਆ ਹੈ, ''ਅਨੀਸ ਨੇ 14 ਸਾਲ ਦੀ ਉਮਰ 'ਚ ਲੇਂਗਲੇਂ ਰਿਜਨਲ ਏਅਰਪੋਰਟ ਤੋਂ ਸਫਲਤਾਪੂਰਵਕ ਜਹਾਜ਼ ਉਡਾ ਕੇ ਆਪਣੀ ਪਹਿਲੀ ਉਡਾਣ ਪੂਰੀ ਕੀਤੀ।
ਸਭ ਤੋਂ ਘੱਟ ਉਮਰ ਦੇ ਪਾਇਲਟ ਦੇ ਮਾਮਲੇ 'ਚ ਅਨੀਸ ਨੇ ਅਮਰੀਕਾ ਅਤੇ ਜਰਮਨੀ ਦੇ ਪਾਇਲਟਾਂ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ 34 ਘੰਟਿਆਂ ਦੀ ਟਰੇਨਿੰਗ ਲੈਣ ਤੋਂ ਬਾਅਦ ਜਹਾਜ਼ ਉਡਾਇਆ ਸੀ
ਸ਼ਾਰਜਾਹ: ਸੰਯੁਕਤ ਰਾਸ਼ਟਰ ਅਮੀਰਾਤ (ਯੂ. ਏ. ਈ.) 'ਚ ਰਹਿਣ ਵਾਲੇ 14 ਸਾਲਾਂ ਭਾਰਤੀ ਨਾਬਾਲਗ ਮੰਸੂਰ ਅਨੀਸ ਸਭ ਤੋਂ ਘੱਟ ਉਮਰ ਦਾ ਪਾਇਲਟ ਬਣ ਗਿਆ ਹੈ। ਅਨੀਸ ਨੇ ਇਹ ਉਪਲਬਧੀ ਕੈਨੇਡਾ 'ਚ ਇੱਕ ਇੰਜਨ ਵਾਲੇ ਜਹਾਜ਼ ਨੂੰ ਉਡਾ ਕੇ ਹਾਸਲ ਕੀਤੀ। ਉਨ੍ਹਾਂ ਨੇ ਕਰੀਬ 10 ਮਿੰਟ ਤੱਕ ਜਹਾਜ਼ ਉਡਾਇਆ।