ਨਿਊ ਹੈਂਪਸ਼ਾਇਰ: ਅਮਰੀਕਾ ਦੇ ਨਿਊ ਹੈਂਪਸ਼ਾਇਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਨਿਊ ਹੈਂਪਸ਼ਾਇਰ ਦੇ Londonderry ਵਿਚ ਮਾਈਕ ਜ਼ੇਰੇਲਾ ਦਾ ਰੈਸਟੋਰੈਂਟ ਅਤੇ ਬਾਰ ਹੈ। ਇਸਦਾ ਨਾਮ Stumble Inn Bar and Grill in ਹੈ। ਇੱਥੇ ਇਕ ਸ਼ਖਸ ਖਾਣਾ ਖਾਣ ਆਇਆ ਅਤੇ ਉਸ ਨੇ 37.93 ਡਾਲਰ (ਭਾਰਤੀ ਮੁਦਰਾ ਵਿਚ 2800 ਰੁਪਏ) ਦਾ ਖਾਣਾ ਆਰਡਰ ਕੀਤਾ।ਖਾਣਾ ਖਾਣ ਮਗਰੋਂ ਜਦੋਂ ਵੇਟਰ ਬਿੱਲ ਲੈ ਕੇ ਆਈ ਤਾਂ ਸਖ਼ਸ ਨੇ ਉਸ ਨੂੰ 16,000 ਡਾਲਰ ਦੀ ਟਿੱਪ ਦੇ ਦਿੱਤੀ, ਜੋ ਕਿ ਭਾਰਤੀ ਮੁਦਰਾ ਵਿਚ ਕਰੀਬ 12 ਲੱਖ ਰੁਪਏ ਬਣਦੇ ਹਨ। ਇਸ ਟਿੱਪ ਨੇ ਵੇਟਰ ਦੇ ਨਾਲ-ਨਾਲ ਰੈਸਟੋਰੈਂਟ ਮਾਲਕ ਨੂੰ ਵੀ ਹੈਰਾਨ ਕਰ ਦਿੱਤਾ।
ਕੋਰੋਨਾ ਤੋਂ ਪਹਿਲਾਂ ਇਸ ਰੈਸਟੋਰੈਂਟ ਵਿੱਚ ਗਾਹਕਾਂ ਦੀ ਬਹੁਤ ਭੀੜ ਹੁੰਦੀ ਸੀ। ਪਰ ਕੋਵਿਡ ਦੇ ਦੌਰਾਨ, ਇੱਥੇ ਗਾਹਕਾਂ ਦੀ ਆਵਾਜਾਈ ਘੱਟ ਗਈ ਸੀ। ਇਸੇ ਦੌਰਾਨ ਇਕ ਵਿਅਕਤੀ ਵੱਲੋਂ ਵੇਟਰ ਨੂੰ 12 ਲੱਖ ਰੁਪਏ ਦੀ ਟਿਪ ਨੇ ਹੈਰਾਨ ਕਰ ਦਿੱਤਾ ਹੈ।ਕਹਿੰਦੇ ਹਨ ਪੈਸਾ ਤਾਂ ਹਰ ਕੋਈ ਕਮਾਉਂਦਾ ਹੈ ਪਰ ਖ਼ਰਚ ਕਰਨ ਦਾ ਜਿਗਰਾ ਕੁੱਝ ਹੀ ਲੋਕਾਂ ਕੋਲ ਹੁੰਦਾ ਹੈ। ਰੈਸਟੋਰੈਂਟ ਦੇ ਮਾਲਕ ਮਾਈਕਲ ਜਾਰੇਲਾ ਨੇ ਫੇਸਬੁੱਕ 'ਤੇ ਇਸ ਬਿੱਲ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੇ ਗਾਹਕ ਦੀ ਦਿਆਲਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ੁਰੂ ਵਿਚ ਉਨ੍ਹਾਂ ਨੂੰ ਲੱਗਾ ਕਿ ਗਾਹਕ ਨੇ ਸ਼ਾਇਦ ਗਲਤੀ ਨਾਲ ਇਹ ਰਕਮ ਵੇਟਰ ਨੂੰ ਟਿੱਪ ਦੇ ਤੌਰ 'ਤੇ ਦਿੱਤੀ ਹੈ ਪਰ ਫਿਰ ਵੇਟਰ ਨੂੰ ਗਾਹਕ ਨੇ ਜੋ ਗੱਲ ਨਸੀਹਤ ਦੇ ਤੌਰ 'ਤੇ ਟਿੱਪ ਦਿੰਦੇ ਹੋਏ ਕਈ ਸੀ, ਉਸ ਤੋਂ ਸਾਫ਼ ਹੋ ਗਿਆ ਸੀ ਕਿ ਇਹ ਗਲਤੀ ਨਹੀਂ ਸੀ।
ਰਿਪੋਰਟਸ ਮੁਤਾਬਕ ਉਸ ਸ਼ਖ਼ਸ ਨੇ ਇਕ ਬੀਅਰ ਅਤੇ 2 ਚਿਲੀ ਚੀਜ਼ ਡੋਗਜ਼ ਦਾ ਆਰਡਰ ਦਿੱਤਾ। ਫਿਰ ਉਨ੍ਹਾਂ ਨੇ ਅਚਾਰ ਦੇ ਚਿਪਸ ਅਤੇ ਟਕੀਲਾ ਦਾ ਆਰਡਰ ਕੀਤਾ। ਬਾਅਦ ਵਿਚ ਉਨ੍ਹਾਂ ਨੇ ਵੇਟਰ ਨੂੰ ਬਿੱਲ ਲਿਆਉਣ ਨੂੰ ਕਿਹਾ। ਜਦੋਂ ਉਨ੍ਹਾਂ ਨੇ ਭੁਗਤਾਨ ਕੀਤਾ ਤਾਂ ਟਿੱਪ ਦੀ ਜਗ੍ਹਾ 16,000 ਡਾਲਰ ਲਿਖੇ। ਵੇਟਰ ਨੇ ਵੀ ਬਿੱਲ ਨੂੰ ਤੁਰੰਤ ਨਹੀਂ ਦੇਖਿਆ ਪਰ ਜਦੋਂ ਗਾਹਕ ਨੇ ਉਸ ਨੂੰ ਕਿਹਾ ਕਿ ਸਭ ਇਕ ਹੀ ਜਗ੍ਹਾ ਖ਼ਰਚ ਨਾ ਕਰਨਾ ਤਾਂ ਉਸ ਨੇ ਇਸ ਨੂੰ ਧਿਆਨ ਨਾਲ ਦੇਖਿਆ ਅਤੇ ਹੈਰਾਨ ਹੋ ਗਈ। ਵੇਟਰ ਨੇ ਉਨ੍ਹਾਂ ਨੂੰ ਜ਼ਿਆਦਾ ਜੀਰੋ ਲਗਾ ਦੇਣ ਦੀ ਗਲਤੀ ਨੂੰ ਲੈ ਕੇ ਵੀ ਗੱਲ ਕੀਤੀ, ਜਿਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ- ਤੁਸੀਂ ਲੋਕ ਬਹੁਤ ਮਿਹਨਤ ਕਰਦੇ ਹੋ, ਤੁਸੀਂ ਇਸ ਦੇ ਹੱਕਦਾਰ ਹੋ।
ਰੈਸਟੋਰੈਂਟ ਦੇ ਮਾਲਕ ਨੇ ਦੱਸਿਆ ਕਿ ਟਿਪ ਵਿੱਚ ਮਿਲੀ ਰਕਮ 8 ਬਾਰਟੇਂਡਰਾਂ ਵਿੱਚ ਵੰਡ ਦਿੱਤੀ ਸੀ, ਜਦੋਂ ਕਿ ਇਹ ਰਕਮ ਰਸੋਈ ਵਿੱਚ ਕੰਮ ਕਰਦੇ ਲੋਕਾਂ ਨਾਲ ਵੀ ਸਾਂਝੀ ਕੀਤੀ ਗਈ ਸੀ। ਵਿਅਕਤੀ ਦਾ ਨਾਮ ਨਾ ਜਾਣਨ ਦੇ ਕਾਰਨ, ਰੈਸਟੋਰੈਂਟ ਦੇ ਮਾਲਕ ਨੇ ਉਸ ਘਟਨਾ ਦੀ ਤਸਵੀਰ ਨੂੰ ਫੇਸਬੁੱਕ ਤੇ ਸਾਂਝਾ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ