ਆਸਟਰੇਲੀਆ 'ਚ ਲੱਭਿਆ 600 ਕਿੱਲੋ ਦਾ ਮਗਰਮੱਛ! ਵੇਖੋ ਤਸਵੀਰਾਂ
ਹਾਲਾਂਕਿ 1970 ਦਿ ਦਹਾਕੇ ਵਿੱਚ ਹੀ ਇਸ ਨੂੰ ਇੱਕ ਸੁਰੱਖਿਅਤ ਪ੍ਰਜਾਤੀ ਦੱਸਿਆ ਗਿਆ ਸੀ। ਉਦੋਂ ਤੋਂ ਹੀ ਅਜਿਹੇ ਕਈ ਮਗਰਮੱਛਾਂ ਨੂੰ ਫੜ ਕੇ ਸੁਰੱਖਿਅਤ ਕਰਨ ਦਾ ਕੰਮ ਜਾਰੀ ਹੈ। (ਤਸਵੀਰਾਂ- ਏਪੀ)
ਇਸ ਨੂੰ ਇੱਕ ਫਾਰਮ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਾਲਟਵਾਟਰ ਮਗਰਮੱਛ ਹਰ ਸਾਲ ਕਰੀਬ ਦੋ ਲੋਕਾਂ ਦੀ ਜਾਨ ਲੈ ਲੈਂਦਾ ਸੀ।
ਮਗਰਮੱਛ ਨੂੰ ਲੱਭਣ ਦੀ ਮੁਹਿੰਮ ਵਿੱਚ ਲੱਗੇ ਆਸਟ੍ਰੇਲਿਆਈ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਇਸ ਮਗਰਮੱਛ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਨੂੰ ਫੜਨਾ ਆਸਾਨ ਤਾਂ ਨਹੀਂ, ਪਰ ਦਿਲਚਸਪ ਜ਼ਰੂਰ ਸੀ।
ਇਸ ਮਗਰਮੱਛ ਨੂੰ ਆਸਟਰੇਲੀਆ ਦੇ ਉੱਤਰ ਵਿੱਚ ਫੜਿਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਮਗਰਮੱਛ ਦੀ ਉਮਰ 60 ਸਾਲ ਹੈ।
ਇਸ ਸਾਲਟਵਾਟਰ ਮਗਰਮੱਛ ਦਾ ਵਜ਼ਨ 600 ਕਿੱਲੋਗਰਾਮ ਹੈ ਤੇ ਇਸ ਦੀ ਲੰਬਾਈ 15.4 ਫੁੱਟ ਲੰਬਾ ਹੈ।
ਆਸਟਰੇਲੀਆ ਵਿੱਚ ਪਿਛਲੇ 8 ਸਾਲਾਂ ਤੋਂ ਚੱਲ ਰਹੀ ਸਾਲਟਵਾਟਰ ਮਗਰਮੱਛ ਦੀ ਭਾਲ਼ ਆਖ਼ਰਕਾਰ ਖ਼ਤਮ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਗਰਮੱਛ ਨੂੰ ਆਖ਼ਰੀ ਵਾਰ 2010 ਵਿੱਚ ਵੇਖਿਆ ਗਿਆ ਸੀ।