ਲੰਡਨ: ਅੰਤਰਰਾਸ਼ਟਰੀ ਵਿੱਤੀ ਸੰਸਥਾ ਸਿਟੀ ਬੈਂਕ ਨੇ ਸਟਾਫ ਦੀ ਕੰਟੀਨ ਵਿੱਚੋਂ ਸੈਂਡਵਿਚ ਚੋਰੀ ਕਰਨ ਦੇ ਦੋਸ਼ ਵਿੱਚ ਆਪਣੇ ਸੀਨੀਅਰ ਬੈਂਕਰ ਭਰਤਵੰਸ਼ੀ ਪਾਰਸ ਸ਼ਾਹ ਨੂੰ ਮੁਅੱਤਲ ਕਰ ਦਿੱਤਾ ਹੈ। ਅਜਿਹੀ ਕਾਰਵਾਈ ਕਰਕੇ ਲੰਡਨ ਦੇ ਵਿੱਤੀ ਗਲਿਆਰੇ 'ਚ ਹਲਚਲ ਮੱਚ ਗਈ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਇਹ ਚੋਰੀ ਕਦੋਂ ਤੋਂ ਕਰ ਰਹੇ ਸਨ ਤੇ ਉਨ੍ਹਾਂ ਨੇ ਕਿੰਨੇ ਸੈਂਡਵਿਚ ਚੋਰੀ ਕੀਤੀ ਹਨ।
31 ਸਾਲਾ ਪਾਰਸ, ਕੈਨਰੀ ਵ੍ਹਰਫ, ਲੰਡਨ ਵਿੱਚ ਸਿਟੀ ਬੈਂਕ ਦੇ ਮੁੱਖ ਦਫਤਰ ਵਿੱਚ ਤਾਇਨਾਤ ਸਨ। ਇੱਥੇ ਦੀ ਕੰਟੀਨ ਕਿਸੇ ਵੀ ਰੈਸਟੋਰੈਂਟ ਨਾਲੋਂ ਘੱਟ ਨਹੀਂ। ਪਾਰਸ ਯੂਰਪ ਦੇ ਸਭ ਤੋਂ ਮਹਿੰਗੇ ਕ੍ਰੈਡਿਟ ਵਪਾਰੀਆਂ ਵਿੱਚੋਂ ਇੱਕ ਹੈ। ਸਿਰਫ ਇਹ ਹੀ ਨਹੀਂ, ਉਹ ਸਿਕਉਰਟੀਜ਼, ਵਪਾਰ ਤੇ ਜੋਖਮ ਪ੍ਰਬੰਧਨ ਵਿੱਚ ਵੀ ਮੁਹਾਰਤ ਰੱਖਦਾ ਹੈ।
ਕੰਪਨੀ ਵਿੱਚ ਉਹ ਯੂਰਪ, ਮਿਡਲ-ਈਸਟ ਤੇ ਅਫਰੀਕਾ ਲਈ ਬਾਂਡ ਟ੍ਰੇਡਿੰਗ ਵਿਭਾਗ ਦਾ ਮੁਖੀ ਸੀ। ਉਸ ਦੀ ਸਾਲਾਨਾ ਤਨਖਾਹ, ਬੋਨਸ ਸਮੇਤ, ਇੱਕ ਮਿਲੀਅਨ ਪੌਂਡ ਯਾਨੀ 9 ਕਰੋੜ ਰੁਪਏ ਤੋਂ ਵੱਧ ਸੀ। ਦਿਲਚਸਪ ਗੱਲ ਇਹ ਹੈ ਕਿ ਪਾਰਸ ਨੂੰ ਉਸ ਸਮੇਂ ਮੁਅੱਤਲ ਕੀਤਾ ਗਿਆ ਹੈ ਜਦੋਂ ਸਮੂਹ ਅਗਲੇ ਮਹੀਨੇ ਬੋਨਸ ਦਾ ਐਲਾਨ ਕਰਨ ਜਾ ਰਿਹਾ ਹੈ।
ਇਹ ਪਹਿਲੀ ਵਾਰ ਨਹੀਂ ਕਿ ਕਿਸੇ ਸੰਸਥਾ ਨੇ ਅਜਿਹੀ ਕਾਰਵਾਈ ਕੀਤੀ ਹੋਵੇ। 2014 ਵਿੱਚ ਬਲੈਕਰੌਕ ਐਸਟ ਮੈਨੇਜਮੈਂਟ ਸੇਵਾਵਾਂ ਨੇ ਜੌਨਾਥਨ ਬਰੋਜ਼ ਨੂੰ ਸੀਨੀਅਰ ਅਹੁਦੇ ਦੇਣਾ ਬੰਦ ਕਰ ਦਿੱਤਾ ਸੀ। ਉਹ ਕਈ ਵਾਰ ਬਗੈਰ ਟਿਕਟ ਰੇਲ ਗੱਡੀ ਵਿੱਚ ਯਾਤਰਾ ਕਰਦਾ ਫੜਿਆ ਗਿਆ ਸੀ। 2016 ਵਿੱਚ, ਜਾਪਾਨੀ ਬੈਂਕ ਨੇ ਇੱਕ ਸਾਥੀ ਦੀ ਮੋਟਰ ਸਾਈਕਲ ਦਾ ਪੁਰਜਾ ਚੋਰੀ ਕਰਨ ਤੇ ਬੈਂਕਰ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।
ਚੋਰ ਚੋਰੀ ਤੋਂ ਨਾ ਜਾਏ! 9 ਕਰੋੜ ਤਨਖਾਹ, ਫਿਰ ਵੀ ਕੰਟੀਨ 'ਚੋਂ ਚੁਰਾਉਂਦਾ ਸੀ ਸੈਂਡਵਿਚ, ਹੁਣ ਕਸੂਤਾ ਘਿਰਿਆ
ਏਬੀਪੀ ਸਾਂਝਾ
Updated at:
06 Feb 2020 03:20 PM (IST)
ਅੰਤਰਰਾਸ਼ਟਰੀ ਵਿੱਤੀ ਸੰਸਥਾ ਸਿਟੀ ਬੈਂਕ ਨੇ ਸਟਾਫ ਦੀ ਕੰਟੀਨ ਵਿੱਚੋਂ ਸੈਂਡਵਿਚ ਚੋਰੀ ਕਰਨ ਦੇ ਦੋਸ਼ ਵਿੱਚ ਆਪਣੇ ਸੀਨੀਅਰ ਬੈਂਕਰ ਭਰਤਵੰਸ਼ੀ ਪਾਰਸ ਸ਼ਾਹ ਨੂੰ ਮੁਅੱਤਲ ਕਰ ਦਿੱਤਾ ਹੈ। ਅਜਿਹੀ ਕਾਰਵਾਈ ਕਰਕੇ ਲੰਡਨ ਦੇ ਵਿੱਤੀ ਗਲਿਆਰੇ 'ਚ ਹਲਚਲ ਮੱਚ ਗਈ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਇਹ ਚੋਰੀ ਕਦੋਂ ਤੋਂ ਕਰ ਰਹੇ ਸਨ ਤੇ ਉਨ੍ਹਾਂ ਨੇ ਕਿੰਨੇ ਸੈਂਡਵਿਚ ਚੋਰੀ ਕੀਤੀ ਹਨ।
- - - - - - - - - Advertisement - - - - - - - - -