ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਵਿਦੇਸ਼ ਮੰਤਰਾਲਾ ਉਨ੍ਹਾਂ ਵਿਦੇਸ਼ੀ ਲਾੜਿਆਂ 'ਤੇ ਲਗਾਮ ਲਾਉਣ ਜਾ ਰਿਹਾ ਹੈ ਜੋ ਭਾਰਤ 'ਚ ਵਿਆਹ ਕਰਵਾ ਵਿਦੇਸ਼ ਭੱਜ ਜਾਂਦੇ ਹਨ ਅਤੇ ਬਾਅਦ 'ਚ ਵਾਪਸ ਨਹੀਂ ਆਉਂਦੇ। ਅਜਿਹੇ ਲਾੜਿਆਂ ਦੇ ਪਾਸਪੋਰਟ ਹੁਣ ਉਨ੍ਹਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ 'ਤੇ ਨਿਰਭਰ ਕਰਨਗੇ।
ਜੀ ਹਾਂ ਵਿਦੇਸ਼ੀ ਲਾੜਿਆਂ ਨੂੰ ਹੁਣ 30 ਦਿਨਾਂ ਦੇ ਅੰਦਰ ਵਿਆਹ ਰਜਿਸਟਰਡ ਕਰਵਾਉਣਾ ਪਵੇਗਾ। ਜੇਕਰ ਉਹ ਅਜਿਹਾ ਨਹੀਂ ਕਰਵਾਉਂਦੇ ਤੇ ਉਨ੍ਹਾਂ ਦੀ ਪਤਨੀ ਵਿਦੇਸ਼ ਮੰਤਰਾਲੇ ਜਾਂ ਪਾਸਪੋਰਟ ਦਫਤਰ ਨੂੰ ਸ਼ਿਕਾਇਤ ਕਰਦੀ ਹੈ, ਤਾਂ ਵਿਦੇਸ਼ ਮੰਤਰਾਲਾ ਉਸ ਦਾ ਪਾਸਪੋਰਟ ਰੱਦ ਕਰ ਦੇਵੇਗਾ।
ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਅਧਿਕਾਰੀ ਸ਼ਿਵਾਸ ਕਵੀਰਾਜ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੂੰ ਵਿਦੇਸ਼ੀ ਲਾੜਿਆਂ ਦੇ ਪਾਸਪੋਰਟ ਰੱਦ ਕਰਨ 'ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਭੇਜੇ ਗਏ ਸਾਰੇ ਕਾਨੂੰਨੀ ਨੋਟਿਸ ਵਿਦੇਸ਼ਾਂ 'ਚ ਉਨ੍ਹਾਂ ਤਕ ਪਹੁੰਚਦੇ ਹੀ ਨਹੀਂ। ਅਜਿਹੇ 'ਚ ਅਦਾਲਤ ਵਾਰ-ਵਾਰ ਨੋਟਿਸ ਭੇਜਦੀ ਹੈ। ਨੋਟਿਸ ਸਰਵ ਨਾ ਹੋਣ ਦੀ ਸੂਰਤ 'ਚ ਵਿਦੇਸ਼ ਮੰਤਰਾਲਾ ਵੀ ਕੋਈ ਕਾਰਵਾਈ ਨਹੀਂ ਕਰ ਪਾਉਂਦਾ।
ਹੁਣ ਵਿਦੇਸ਼ ਮੰਤਰਾਲਾ ਇੱਕ ਵੈੱਬਸਾਈਟ ਬਣਾਉਣ ਜਾ ਰਿਹਾ ਹੈ। ਸਾਰੇ ਨੋਟਿਸ ਉਸ ਵੈੱਬਸਾਈਟ 'ਚ ਪਾ ਦਿੱਤੇ ਜਾਣਗੇ। ਇਸ ਤੋਂ ਸਾਬਤ ਹੋ ਜਾਵੇਗਾ ਕਿ ਲਾੜਿਆਂ ਨੇ ਨੋਟਿਸ ਵੇਖ ਲਿਆ ਹੈ। ਅਜਿਹੀ ਸਥਿਤੀ 'ਚ ਵਿਦੇਸ਼ ਮੰਤਰਾਲਾ ਵੀ ਉਨ੍ਹਾਂ ਦੇ ਪਾਸਪੋਰਟ ਰੱਦ ਕਰ ਦੇਵੇਗਾ।
ਐਨਆਰਆਈ ਮੁੰਡਿਆਂ ਲਈ ਜ਼ਰੂਰੀ ਖ਼ਬਰ, 30 ਦਿਨਾਂ 'ਚ ਕਰਨਾ ਪਏਗਾ ਇਹ ਕੰਮ, ਨਹੀਂ ਤਾਂ ਪਾਸਪੋਰਟ ਰੱਦ
ਮਨਵੀਰ ਕੌਰ ਰੰਧਾਵਾ
Updated at:
06 Feb 2020 01:24 PM (IST)
ਵਿਦੇਸ਼ ਮੰਤਰਾਲਾ ਉਨ੍ਹਾਂ ਵਿਦੇਸ਼ੀ ਲਾੜਿਆਂ 'ਤੇ ਲਗਾਮ ਲਾਉਣ ਜਾ ਰਿਹਾ ਹੈ ਜੋ ਭਾਰਤ 'ਚ ਵਿਆਹ ਕਰਵਾ ਵਿਦੇਸ਼ ਭੱਜ ਜਾਂਦੇ ਹਨ ਅਤੇ ਬਾਅਦ 'ਚ ਵਾਪਸ ਨਹੀਂ ਆਉਂਦੇ। ਅਜਿਹੇ ਲਾੜਿਆਂ ਦੇ ਪਾਸਪੋਰਟ ਹੁਣ ਉਨ੍ਹਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ 'ਤੇ ਨਿਰਭਰ ਕਰਨਗੇ।
- - - - - - - - - Advertisement - - - - - - - - -