ਨਵੀਂ ਦਿੱਲੀ: 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਆਖਰੀ ਪੜਾਅ 'ਚ ਹਨ। ਅੱਜ ਸ਼ਾਮ 5 ਵਜੇ ਤੋਂ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਵੀ ਰੁਕ ਜਾਵੇਗਾ। ਸੱਤਾਧਾਰੀ ਆਮ ਆਦਮੀ ਪਾਰਟੀ, ਵਿਰੋਧੀ ਭਾਜਪਾ ਅਤੇ ਕਾਂਗਰਸ ਸਣੇ ਵੱਖ-ਵੱਖ ਪਾਰਟੀਆਂ ਨੇ ਚੋਣਾਂ ਦੇ ਆਖਰੀ ਪੜਾਅ 'ਚ ਪੂਰਾ ਜ਼ੋਰ ਲਾਇਆ ਹੋਇਆ ਹੈ। ਆਖਰ ' ਦਿੱਲੀ ਦੇ ਲੋਕ ਜਿੱਤ ਦਾ ਤਾਜ ਕੌਣ ਦੇਣਗੇ, ਇਸਦਾ ਫੈਸਲਾ 11 ਫਰਵਰੀ ਨੂੰ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਹੀ ਹੋਵੇਗਾ। ਪਰ ਉਸ ਤੋਂ ਪਹਿਲਾਂ ਏਬੀਪੀ ਨਿਜ਼-ਸੀ ਵੋਟਰ ਓਪੀਨੀਅਨ ਪੋਲ ਲੈ ਕੇ ਆਇਆ ਹੈ।


ABP News- C Voter Opinion Poll ਮੁਤਾਬਕ ਦਿੱਲੀ ' ਸੱਤਾਧਾਰੀ ਆਮ ਆਦਮੀ ਪਾਰਟੀ ਘੱਟੋ ਘੱਟ 42 ਅਤੇ ਵੱਧ ਤੋਂ ਵੱਧ 56 ਸੀਟਾਂ ਹਾਸਲ ਕਰ ਸਕਦੀ ਹੈ। ਭਾਜਪਾ ਨੂੰ ਘੱਟੋ ਘੱਟ 10 ਅਤੇ ਵੱਧ ਤੋਂ ਵੱਧ 24 ਸੀਟਾਂ ਮਿਲ ਸਕਦੀਆਂ ਹਨਇਸ ਦੇ ਨਾਲ ਹੀ, ਕਾਂਗਰਸ ਨੂੰ 0 ਤੋਂ 4 ਸੀਟਾਂ 'ਤੇ ਸੰਤੁਸ਼ਟ ਕਰਨਾ ਪੈ ਸਕਦਾ ਹੈ

ਕਿਸਨੂੰ ਕਿੰਨੀਆਂ ਸੀਟਾਂ ਮਿਲਣਗੀਆਂ?

AAP- 42 ਤੋਂ 56

ਬੀਜੇਪੀ - 10 ਤੋਂ 24

ਕਾਂਗਰਸ - 0 ਤੋਂ 4

ਵੋਟਾਂ ਦੀ ਕਿੰਨੀ ਪ੍ਰਤੀਸ਼ਤ?

ਏਬੀਪੀ ਨਿਜ਼- ਸੀ ਵੋਟਰ ਓਪੀਨੀਅਨ ਪੋਲ ਦੇ ਅਨੁਸਾਰ, ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ 45.6%, ਭਾਜਪਾ ਨੂੰ 37.1%, ਕਾਂਗਰਸ ਨੂੰ 4.4% ਅਤੇ ਹੋਰਾਂ ਨੂੰ 12.9% ਵੋਟਾਂ ਮਿਲ ਸਕਦੀਆਂ ਹਨ।

8 ਫਰਵਰੀ ਨੂੰ ਦਿੱਲੀ 'ਚ ਵੋਟਿੰਗ ਹੋਵੇਗੀ ਅਤੇ 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ। 8 ਫਰਵਰੀ ਨੂੰ ਹੋਣ ਵਾਲੀ ਚੋਣ '14786382 ਵੋਟਰ ਕੁੱਲ 672 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟ ਪਾਉਣ ਲਈ 13750 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।