ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ 8 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਹੈ ਕਿ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਵਿੱਚੋਂ ਕੌਣ ਦਿੱਲੀ ਦੇ ਤਖਤ ਤੇ ਬੈਠੇਗਾ ਅਤੇ ਕਿੰਨੀ ਮਜ਼ਬੂਤੀ ਨਾਲ। ਤਿੰਨੋਂ ਪਾਰਟੀਆਂ ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ।
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਜਨਤਾ ਦੇ ਮੂਡ ਨੂੰ ਸਮਝਣ ਲਈ, ਏਬੀਪੀ ਨਿਉਜ਼ ਨੇ ਸੀ-ਵੋਟਰ ਨਾਲ ਮਿਲਕੇ ਇੱਕ ਚੋਣ ਸਰਵੇਖਣ ਕੀਤਾ ਹੈ। ਇਸ ਦੇ ਲਈ 26 ਜਨਵਰੀ 2020 ਤੋਂ 4 ਫਰਵਰੀ 2020 ਤੱਕ ਸਾਰੀਆਂ 70 ਵਿਧਾਨ ਸਭਾ ਸੀਟਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਸ ਸਰਵੇਖਣ ਲਈ 11,188 ਲੋਕਾਂ ਨਾਲ ਗੱਲ ਕਰਕੇ, ਉਨ੍ਹਾਂ ਦੀ ਰਾਏ ਜਾਣੀ ਗਈ।
ਅਸੀਂ ਤੁਹਾਨੂੰ ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਦੀ ਸਥਿਤੀ ਦੱਸ ਰਹੇ ਹਾਂ। ਏਬੀਪੀ ਚੋਣ ਸਰਵੇਖਣ ਮੁਤਾਬਿਕ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਘੱਟੋ ਘੱਟ 42 ਅਤੇ ਵੱਧ ਤੋਂ ਵੱਧ 56 ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਨੂੰ ਘੱਟੋ ਘੱਟ 10 ਅਤੇ ਵੱਧ ਤੋਂ ਵੱਧ 24 ਸੀਟਾਂ ਮਿਲ ਸਕਦੀਆਂ ਹਨ। ਇਸ ਦੇ ਨਾਲ ਹੀ, ਕਾਂਗਰਸ ਨੂੰ 0 ਤੋਂ 4 ਸੀਟਾਂ 'ਤੇ ਸੰਤੁਸ਼ਟੀ ਕਰਨੀ ਪੈ ਸਕਦੀ ਹੈ।
ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70 ਵਿਚੋਂ 67 ਸੀਟਾਂ ਜਿੱਤੀਆਂ ਸਨ। ਬੀਜੇਪੀ ਸਿਰਫ ਤਿੰਨ ਸੀਟਾਂ 'ਤੇ ਸਿਮਟ ਗਈ ਸੀ ਅਤੇ 15 ਸਾਲਾਂ ਤੋਂ ਸੱਤਾ ਵਿੱਚ ਰਹੀ ਕਾਂਗਰਸ ਵੀ ਆਪਣਾ ਖਾਤਾ ਖੋਲ੍ਹਣ ਵਿੱਚ ਅਸਫਲ ਰਹੀ ਸੀ। ਏਬੀਪੀ ਨਿਉਜ਼-ਸੀ ਵੋਟਰ ਓਪੀਨੀਅਨ ਪੋਲ ਦੇ ਮੁਤਾਬਿਕ, ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਤੋਂ ਭਾਜਪਾ ਨੂੰ ਵਧੇਰੇ ਲਾਭ ਮਿਲਦਾ ਪ੍ਰਤੀਤ ਹੁੰਦਾ ਹੈ। ਹਾਲਾਂਕਿ, ਆਮ ਆਦਮੀ ਪਾਰਟੀ ਆਸਾਨੀ ਨਾਲ ਬਹੁਮਤ ਦੇ ਅੰਕੜੇ 'ਤੇ ਪਹੁੰਚਦੀ ਜਾਪਦੀ ਹੈ।
ਦਿੱਲੀ 'ਚ ਕੋਣ ਕਿੰਨਾਂ ਮਜ਼ਬੂਤ, ਜਾਣੋ ਚੋਣ ਸਰਵੇਖਣ ਦੇ ਇਹ ਨਤੀਜੇ
ਏਬੀਪੀ ਸਾਂਝਾ
Updated at:
05 Feb 2020 08:49 PM (IST)
ਦਿੱਲੀ ਵਿਧਾਨ ਸਭਾ ਚੋਣਾਂ ਲਈ 8 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਹੈ ਕਿ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਵਿੱਚੋਂ ਕੌਣ ਦਿੱਲੀ ਦੇ ਤਖਤ ਤੇ ਬੈਠੇਗਾ ਅਤੇ ਕਿੰਨੀ ਮਜ਼ਬੂਤੀ ਨਾਲ। ਤਿੰਨੋਂ ਪਾਰਟੀਆਂ ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ।
- - - - - - - - - Advertisement - - - - - - - - -