ਨਵੀਂ ਦਿੱਲੀ: ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਟਰੱਸਟ ਨੂੰ ਇੱਕ ਰੁਪਿਆ ਨਕਦ ਦਾਨ ਕੀਤਾ ਹੈ। ਮੰਦਰ ਦੀ ਉਸਾਰੀ ਲਈ ਸਥਾਪਤ ਕੀਤੇ ਗਏ 'ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ' ਨੂੰ ਹਾਸਲ ਹੋਇਆ ਇਹ ਪਹਿਲਾ ਦਾਨ ਹੈ। ਸਰਕਾਰ ਨੇ ਟਰੱਸਟ ਨੂੰ ਇੱਕ ਰੁਪਿਆ ਨਕਦ ਦਾਨ ਵਜੋਂ ਦਿੱਤਾ ਤਾਂ ਜੋ ਟਰੱਸਟ ਅਯੁੱਧਿਆ 'ਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਦੀ ਸ਼ੁਰੂਆਤ ਕਰ ਸਕੇ।
ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਇਹ ਦਾਨ ਗ੍ਰਹਿ ਮੰਤਰਾਲੇ ਦੇ ਅਧੀਨ ਸਕੱਤਰ ਡੀ. ਮੁਰਮੂ ਨੇ ਦਿੱਤਾ। ਅਧਿਕਾਰੀ ਨੇ ਕਿਹਾ ਕਿ ਟਰੱਸਟ ਬਿਨਾਂ ਕਿਸੇ ਸ਼ਰਤ ਦੇ ਕਿਸੇ ਵੀ ਵਿਅਕਤੀ ਤੋਂ ਕਿਸੇ ਵੀ ਰੂਪ 'ਚ ਦਾਨ, ਗਰਾਂਟ, ਯੋਗਦਾਨ ਲੈ ਸਕਦਾ ਹੈ। ਸ਼ੁਰੂਆਤ 'ਚ ਟਰੱਸਟ ਦੇ ਸੀਨੀਅਰ ਵਕੀਲ ਕੇਕੇ ਫਿਰੌਤੀ ਦੀ ਰਿਹਾਇਸ਼ ਤੋਂ ਕੰਮ ਕਰੇਗਾ ਪਰ ਬਾਅਦ 'ਚ ਇਸ ਦਾ ਸਥਾਈ ਦਫਤਰ ਖੁੱਲ੍ਹ ਜਾਵੇਗਾ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ 'ਚ ਕਿਹਾ ਹੈ ਕਿ ਟਰੱਸਟ ਦਾ ਰਜਿਸਟਰਡ ਦਫਤਰ ਦੱਖਣੀ ਦਿੱਲੀ 'ਚ ਗ੍ਰੇਟਰ ਕੈਲਾਸ਼ 'ਚ ਹੋਵੇਗਾ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ ਅਨੁਸਾਰ ਅਯੁੱਧਿਆ ਵਿੱਚ ਸੁੰਨੀ ਕੇਂਦਰੀ ਵਕਫ਼ ਬੋਰਡ ਨੂੰ ਪੰਜ ਏਕੜ ਜ਼ਮੀਨ ਅਲਾਟ ਕਰ ਦਿੱਤੀ ਹੈ।
ਕੈਬਨਿਟ ਮੰਤਰੀ ਸ੍ਰੀਕਾਂਤ ਸ਼ਰਮਾ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਅਯੁੱਧਿਆ ਦੇ ਮੁੱਖ ਦਫ਼ਤਰ ਤੋਂ 18 ਕਿਲੋਮੀਟਰ ਦੂਰ ਤਹਿਸੀਲ ਸੋਹਾਵਲ ਰੌਨਹੀ ਥਾਣੇ ਪਿੰਡ ਧੰਨੀਪੁਰ ਤੋਂ 200 ਮੀਟਰ ਪਿੱਛੇ ਵਕਫ਼ ਬੋਰਡ ਨੂੰ ਪੰਜ ਏਕੜ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ।
Ram Mandir: ਮੋਦੀ ਸਰਕਾਰ ਨੇ ਰਾਮ ਮੰਦਰ ਦੀ ਉਸਾਰੀ ਲਈ ਦਾਨ ਕੀਤਾ 'ਇੱਕ ਰੁਪਿਆ'
ਏਬੀਪੀ ਸਾਂਝਾ
Updated at:
06 Feb 2020 11:34 AM (IST)
ਮੰਦਰ ਦੀ ਉਸਾਰੀ ਲਈ ਸਥਾਪਤ ਕੀਤੇ ਗਏ 'ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ' ਨੂੰ ਪਹਿਲਾ ਦਾਨ ਮਿਲਿਆ ਹੈ। ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ 'ਚ ਕਿਹਾ ਹੈ ਕਿ ਟਰੱਸਟ ਦਾ ਰਜਿਸਟਰਡ ਦਫਤਰ ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਹੋਵੇਗਾ।
- - - - - - - - - Advertisement - - - - - - - - -