ਇਸ ਨਰਸ ਦੇ ਟੈਟੂ ਅਤੇ ਵਾਲਾਂ ਨੇ ਮਚਾਇਆ ਹੰਗਾਮਾ, ਲੱਖਾਂ ਲੋਕਾਂ ਨੇ ਕੀਤਾ ਸ਼ੇਅਰ
ਇਸ ਦੇ ਨਾਲ ਹੀ ਮੈਰੀ ਨੇ ਕਿਹਾ ਕਿ ਮੈਂ ਇਸ ਲਈ ਵਾਲਾਂ ਨੂੰ ਕਲਰ ਨਹੀਂ ਕਰਵਾਉਂਦੀ ਕਿ ਮੈਨੂੰ ਸਮਾਜ ਨਾਲ ਵਿਦਰੋਹ ਕਰਨਾ ਹੈ, ਸਗੋਂ ਇਸ ਲਈ ਕਲਰ ਕਰਵਾਉਂਦੀ ਹਾਂ ਕਿਉਂਕਿ ਇਹ ਮੇਰੇ ਮੂਡ ਨੂੰ ਸਹੀ ਰੱਖਦਾ ਹੈ ਅਤੇ ਮੈਨੂੰ ਖੁਸ਼ੀ ਮਿਲਦੀ ਹੈ। ਮੈਰੀ ਨੇ ਕਿਹਾ ਕਿ ਲੋਕਾਂ ਨੇ ਉਸ ਵਿਰੁੱਧ ਬਹੁਤ ਸਾਰੇ ਕੁਮੈਂਟ ਕੀਤੇ ਹਨ।
ਜਦੋਂ ਮੈਂ ਉਸ ਦੀ ਗੱਲ ਦਾ ਜਵਾਬ ਦਿੱਤਾ ਤਾਂ ਕੈਸ਼ੀਅਰ ਦੂਜੀ ਬਜ਼ੁਰਗ ਔਰਤ ਕੋਲ ਗਈ ਅਤੇ ਉਸ ਨਾਲ ਮੇਰੇ ਬਾਰੇ ਗੱਲ ਕਰਨ ਲੱਗੀ। ਉਨ੍ਹਾਂ ਲਿਖਿਆ ਕਿ ਕੈਸ਼ੀਅਰ ਬੋਲਦੀ ਜਾ ਰਹੀ ਸੀ ਕਿ ਅਸੀਂ ਅਜਿਹੇ ਲੋਕਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਮੈਰੀ ਨੇ ਕਿਹਾ ਕਿ ਮੇਰੇ ਵਾਲਾਂ ਅਤੇ ਟੈਟੂ ਨੇ ਕਦੇ ਉਸ ਦੇ ਕੰਮ 'ਚ ਰੁਕਾਵਟ ਨਹੀਂ ਪਾਈ। ਮੈਨੂੰ ਮੇਰਾ ਕੰਮ ਕਰਨਾ ਆਉਂਦਾ ਹੈ ਅਤੇ ਮੈਂ ਲੋਕਾਂ ਦੀ ਸੇਵਾ ਕਰਦੀ ਹਾਂ।
ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਮੈਰੀ ਦੇ ਵਾਲਾਂ ਅਤੇ ਟੈਟੂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਦੱਸਣਯੋਗ ਹੈ ਕਿ ਮੈਰੀ ਵੇਸਟ ਵਰਜ਼ੀਨੀਆ ਦੇ ਰਾਲੀਘ ਕਾਉਂਟੀ 'ਚ ਰਹਿੰਦੀ ਹੈ ਅਤੇ ਅਲਜ਼ਾਈਮਰ ਅਤੇ ਡਿਮੇਂਸ਼ੀਆ ਦੀ ਸਪੈਸ਼ਲਿਸਟ ਹੈ। ਮੈਰੀ ਨੇ ਫੇਸਬੁੱਕ 'ਤੇ ਲਿਖਿਆ ਕਿ ਜਦੋਂ ਮੈਂ ਇੱਕ ਹਸਪਤਾਲ 'ਚ ਸੀ ਤਾਂ ਉੱਥੋਂ ਦੀ ਇੱਕ ਮਹਿਲਾ ਕੈਸ਼ੀਅਰ ਨੇ ਉਸ ਦੇ ਵਾਲਾਂ ਨੂੰ ਦੇਖ ਕੇ ਕੁਮੈਂਟ ਕੀਤਾ ਕਿ ਤੁਸੀ ਆਪਣੇ ਵਾਲ ਤਾਂ ਦੇਖੋ, ਤੁਹਾਨੂੰ ਨਰਸ ਦਾ ਕੰਮ ਕੋਣ ਦਿੰਦਾ ਹੈ। ਤੁਹਾਡੇ ਬਾਰੇ ਮਰੀਜ਼ ਕੀ ਸੋਚਣਗੇ।
ਚਾਰਲਸਟਨ—ਵੇਸਟ ਵਰਜ਼ੀਨੀਆ ਦੀ ਇੱਕ ਨਰਸ ਮੈਰੀ ਵਾਲਸ ਪੈਨੀ ਦੇ ਵਾਲਾਂ ਦਾ ਸਤਰੰਗੀ ਰੰਗ ਅਤੇ ਟੈਟੂ ਸੋਸ਼ਲ ਮੀਡੀਆ 'ਚ ਬਵਾਲ ਮਚਾ ਰਿਹਾ ਹੈ। ਜਾਣਕਾਰੀ ਮੁਤਾਬਕ ਮੈਰੀ ਨੇ ਜਦੋਂ ਆਪਣੀ ਕਹਾਣੀ ਫੇਸਬੁੱਕ 'ਤੇ ਸ਼ੇਅਰ ਕੀਤੀ ਤਾਂ ਡੇਢ ਲੱਖ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ। ਇੱਥੇ ਕੁਝ ਲੋਕ ਕਹਿੰਦੇ ਹਨ ਕਿ ਨਰਸ ਹੋਣ ਦੇ ਨਾਤੇ ਉਨ੍ਹਾਂ ਨੂੰ ਬੁਰਾ ਲੱਗਦਾ ਹੈ ਕਿ ਲੋਕ ਮੈਰੀ ਕੋਲੋਂ ਇਲਾਜ ਨਹੀਂ ਕਰਵਾਉਣਗੇ।