ਦੁਨੀਆ ਦੀ ਬਦਨਾਮ ਜੇਲ੍ਹ ਦਾ ਫੈਸ਼ਨ ਸ਼ੋਅ ਤੁਹਾਨੂੰ ਕਰ ਦੇਵੇਗਾ ਹੈਰਾਨ
ਇਸ ਦਾ ਮਤਬਲ ਕਿ ਜੇਲ 'ਚ 20 ਲੋਕਾਂ ਦੇ ਰਹਿਣ ਲਈ ਬਣੀ ਜੇਲ 'ਚ 160 ਤੋਂ 200 ਕੈਦੀ ਰਹਿ ਰਹੇ ਹਨ। ਹਾਲਾਤ ਇਹ ਹੈ ਕਿ ਜੇਲ 'ਚ ਸੌਂਣ ਲਈ ਫਰਸ਼ ਦਾ ਇੱਕ ਕੋਨਾ ਵੀ ਲੱਭਣਾ ਮੁਸ਼ਕਲ ਹੈ।
ਇਸ ਦੌਰਾਨ ਗਿਵੇਨ ਇਸ ਮੁਕਾਬਲੇ 'ਚ ਜੇਤੂ ਬਣੇ। ਉਹ ਡਰੱਗ ਮਾਮਲੇ 'ਚ ਪਿਛਲੇ ਦੋ ਸਾਲ ਤੋਂ ਉਹ ਜੇਲ 'ਚ ਹੈ ਅਤੇ ਉਸ 'ਤੇ ਮੁਕੱਦਮਾ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ 800 ਕੈਦੀਆਂ ਦੇ ਰਹਿਣ ਲਈ ਬਣਾਈ ਗਈ ਜੇਲ 'ਚ ਇਸ ਸਮੇਂ 3800 ਤੋਂ ਜ਼ਿਆਦਾ ਕੈਦੀ ਰਹਿ ਰਹੇ ਹਨ।
ਇਹ ਸ਼ੋਅ ਜੇਲ ਕਾਨਟਰੈਕਰ ਨੇ ਕਰਵਾਇਆ, ਜਿਸ 'ਚ ਜੇਲ ਦੇ ਸਾਰੇ 12 ਗਰੁੱਪਾਂ 'ਚੋਂ ਇੱਕ ਮੁਕਾਬਲੇਦਾਰ ਨੇ ਹਿੱਸਾ ਲੈਣਾ ਸੀ। ਜੇਲ 'ਚ ਰਹਿ ਰਹੇ ਹਜ਼ਾਰਾਂ ਕੈਦੀਆਂ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ।
ਦੱਸਣਯੋਗ ਹੈ ਕਿ ਮਨੀਲਾ ਦੀ ਕਵੀਜ਼ੋਨ ਸਿਟੀ ਜੇਲ ਫਿਲੀਪੀਨਜ਼ ਦੁਨੀਆ ਦੀ ਸਭ ਤੋਂ ਬਦਨਾਮ ਜੇਲਾਂ 'ਚੋਂ ਇੱਕ ਹੈ। ਇੱਥੇ ਕ੍ਰਿਸਮਸ ਮੌਕੇ ਮਿਸ ਯੂਨੀਵਰਸ ਫੈਸ਼ਨ ਪਰੇਡ ਹੋਈ, ਜਿਸ 'ਚ ਕੈਦੀਆਂ ਨੇ ਹਿੱਸਾ ਲਿਆ।
ਮਨੀਲਾ: ਫਿਲੀਪੀਨਜ਼ ਦੀ ਜੇਲ 'ਚ ਬਿਲਕੁਲ ਨਵੇਂ ਤਰੀਕੇ ਨਾਲ ਫੈਸ਼ਨ ਪਰੇਡ ਹੋਈ। ਜਾਣਕਾਰੀ ਮੁਤਾਬਕ ਦੁਨੀਆ ਦੀ ਸਭ ਤੋਂ ਬਦਨਾਮ ਜੇਲਾਂ ਚੋਂ ਇੱਕ ਕਵੀਜੋਨ ਸਿਟੀ ਜੇਲ 'ਚ ਮਿਸ ਯੂਨੀਵਰਸਿਟੀ ਮੁਕਾਬਲਾ ਹੋਇਆ, ਜਿਸ 'ਚ 11 ਗੇਅ ਅਤੇ ਇੱਕ ਟਰਾਂਸਜੈਂਡਰ ਕੈਦੀ ਨੇ ਹਿੱਸਾ ਲਿਆ। ਉਨ੍ਹਾਂ ਨੇ ਨਾ ਸਿਰਫ ਕੈਟਵਾਕ ਕੀਤੀ, ਸਗੋਂ ਗਾਣੇ ਗਾਏ ਅਤੇ ਡਾਂਸ ਵੀ ਕੀਤਾ।