11 Year Old Australian Multimillionaire Pixie Curtis: ਕਹਿੰਦੇ ਹਨ ਕਿ ਅਰਬਪਤੀ ਬਣਨ ਲਈ ਲੋਕਾਂ ਨੂੰ ਕਈ ਸਾਲ ਮਿਹਨਤ ਕਰਨ 'ਚ ਲੱਗ ਜਾਂਦੇ ਹਨ। ਇਸ ਦੇ ਲਈ ਜੀਅ-ਜਾਨ ਨਾਲ ਕਿਸੇ ਕੰਮ 'ਚ ਲੱਗਣਾ ਪੈਂਦਾ ਹੈ, ਖੂਬ ਪਸੀਨਾ ਵਹਾਉਣਾ ਪੈਂਦਾ ਹੈ। ਪਰ 11 ਸਾਲਾ ਬੱਚੀ ਦੀ ਕਹਾਣੀ ਤੁਹਾਨੂੰ ਦੰਦਾਂ ਹੇਠ ਉਂਗਲਾਂ ਦਬਾਉਣ ਲਈ ਮਜਬੂਰ ਕਰ ਦੇਵੇਗੀ।


11 ਸਾਲ ਦੀ ਉਮਰ 'ਚ ਜਦੋਂ ਬੱਚਾ ਖੁਦ ਖਿਡੌਣੇ ਨਾਲ ਖੇਡਦਾ ਹੈ, ਉਸੇ ਉਮਰ 'ਚ ਆਸਟ੍ਰੇਲੀਆ ਦੇ ਰਹਿਣ ਵਾਲੇ ਪਿਕਸੀ ਕਰਟਿਸ (Pixie Curtis) ਨੇ ਖਿਡੌਣੇ ਵੇਚ ਕੇ ਅਰਬਾਂ ਦੀ ਦੌਲਤ ਕਮਾ ਲਈ ਹੈ। ਇੰਨਾ ਹੀ ਨਹੀਂ 11 ਸਾਲਾ ਪਿਕਸੀ ਕਰਟਿਸ ਅੱਜ ਇੱਕ ਲੈਵਿਸ ਲਾਈਫ਼ ਜਿਉਂਦੀ ਹੈ। ਪਿੰਕਸੀ ਦੇ ਸ਼ੌਂ ਵੀ ਵੱਡਿਆਂ ਵਾਲੇ ਹਨ। ਇੰਨਾ ਛੋਟੀ ਉਮਰ 'ਚ ਪਿਕਸੀ 2 ਕਰੋੜ ਦੀ ਕਾਰ 'ਚ ਸਫ਼ਰ ਕਰਦੀ ਹੈ ਅਤੇ ਪਾਰਲਰ 'ਚ ਕਈ ਘੰਟੇ ਬਿਤਾਉਂਦੀ ਹੈ।


ਖਿਡੌਣੇ ਵੇਚ ਕੇ ਕੀਤੀ ਮੋਟੀ ਕਮਾਈ


ਪਿਕਸੀ ਕਰਟਿਸ ਅੱਜ ਅਰਬਾਂ ਦੀ ਮਾਲਕਣ ਹੈ। ਉਹ ਇੱਕ ਆਲੀਸ਼ਾਨ ਘਰ 'ਚ ਰਹਿੰਦੀ ਹੈ। ਪਿਕਸੀ ਕਰਟਿਸ ਨੇ ਖਿਡੌਣੇ ਵੇਚ ਕੇ ਅਰਬਾਂ ਦੀ ਜਾਇਦਾਦ ਕਮਾ ਲਈ ਹੈ। ਉਹ ਅਕਸਰ ਸੋਸ਼ਲ ਮੀਡੀਆ ਪਲੇਟਫ਼ਾਰਮ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।


ਮੀਡੀਆ ਰਿਪੋਰਟਾਂ ਮੁਤਾਬਕ 11 ਸਾਲਾ ਪਿਕਸੀ ਕਰਟਿਸ ਨੇ ਇਸ ਸਾਲ ਮਈ 'ਚ ਫਿਜੇਟ (ਇੱਕ ਖਿਡੌਣਾ) ਲਾਂਚ ਕੀਤਾ ਸੀ, ਜਿਸ ਨੂੰ ਵੇਚ ਕੇ ਉਸ ਨੇ ਮੋਟੀ ਕਮਾਈ ਕੀਤੀ। ਇਸ ਕਾਮਯਾਬੀ 'ਚ ਪਿਕਸੀ ਨੂੰ ਆਪਣੀ ਮਾਂ ਦਾ ਵੀ ਸਹਿਯੋਗ ਮਿਲਿਆ।