Before the holy month of Ramadan in Saudi Arabia one of the most expensive camels auctioned Riyal 7 mn
camel sold for crores: ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਪਹਿਲਾਂ ਸਾਊਦੀ ਅਰਬ 'ਚ ਜਿੰਨੀ ਊਠ ਦੀ ਬੋਲੀ ਲੱਗੀ ਹੈ, ਤੁਸੀਂ ਦੰਦਾਂ ਹੇਠ ਉਂਗਲ ਦਬਾ ਲਵੋਗੇ। ਇਹ ਸਾਊਦੀ ਅਰਬ ਵਿੱਚ ਹੁਣ ਤੱਕ ਦੇ ਸਭ ਤੋਂ ਮਹਿੰਗੇ ਊਠਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ। ਸਾਊਦੀ ਅਰਬ ਦੇ ਇਸ ਅਨੋਖੇ ਊਠ ਦੀ ਨਿਲਾਮੀ ਦੌਰਾਨ ਸੱਤ ਕਰੋੜ ਸਾਊਦੀ ਰਿਆਲ (14 ਕਰੋੜ 23 ਲੱਖ 45 ਹਜ਼ਾਰ 462 ਰੁਪਏ) ਦੀ ਬੋਲੀ ਲੱਗੀ।
ਸਾਊਦੀ ਅਰਬ ਦੇ ਸਥਾਨਕ ਨਿਊਜ਼ ਪੋਰਟਲ ਅਲ ਮਾਰਦ ਨੇ ਜਾਣਕਾਰੀ ਦਿੱਤੀ ਹੈ ਕਿ ਸਾਊਦੀ ਅਰਬ ਦੇ ਸਭ ਤੋਂ ਮਹਿੰਗੇ ਊਠਾਂ ਚੋਂ ਇੱਕ ਇਸ ਊਠ ਦੀ ਜਨਤਕ ਨਿਲਾਮੀ ਕੀਤੀ ਗਈ। ਨਿਲਾਮੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਰਵਾਇਤੀ ਪਹਿਰਾਵੇ ਵਿੱਚ ਬੋਲੀਕਾਰ ਭੀੜ ਦੇ ਵਿਚਕਾਰ ਮਾਈਕ੍ਰੋਫੋਨ ਫੜ ਕੇ ਨਿਲਾਮੀ ਲਈ ਬੋਲੀ ਲਗਾ ਰਿਹਾ ਹੈ। ਊਠ ਦੀ ਸ਼ੁਰੂਆਤੀ ਬੋਲੀ 5 ਲੱਖ ਸਾਊਦੀ ਰਿਆਲ (10 ਕਰੋੜ 16 ਲੱਖ 48 ਹਜ਼ਾਰ 880 ਰੁਪਏ) ਲਗਾਈ ਗਈ।
ਊਠ ਦੀ ਸਭ ਤੋਂ ਵੱਧ ਬੋਲੀ 7 ਮਿਲੀਅਨ ਸਾਊਦੀ ਰਿਆਲ ਲਗਾਈ ਗਈ, ਜਿਸ 'ਤੇ ਉਸਨੂੰ ਨਿਲਾਮੀ ਕੀਤਾ ਗਿਆ। ਹਾਲਾਂਕਿ ਇੰਨੀ ਜ਼ਿਆਦਾ ਕੀਮਤ ਦੇ ਕੇ ਊਠ ਕਿਸ ਵਿਅਕਤੀ ਨੇ ਖਰੀਦਿਆ ਹੈ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਸਾਊਦੀ ਅਰਬ ਦੇ ਸਭ ਤੋਂ ਮਹਿੰਗੇ ਊਠ ਦੀ ਖਾਸੀਅਤ ਕੀ ਹੈ?
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਊਠ ਨੂੰ ਇੱਕ ਧਾਤ ਦੇ ਘੇਰੇ 'ਚ ਰੱਖਿਆ ਗਿਆ ਹੈ ਤੇ ਉਸ ਨੂੰ ਰਵਾਇਤੀ ਪਹਿਰਾਵਾ ਪਹਿਨ ਕੇ ਨਿਲਾਮੀ 'ਚ ਹਿੱਸਾ ਲੈਣ ਵਾਲੇ ਲੋਕਾਂ ਦੀ ਭੀੜ ਨਾਲ ਘਿਰਿਆ ਹੋਇਆ ਹੈ। ਨਿਲਾਮ ਕੀਤੇ ਊਠ ਨੂੰ ਬੇਹੱਦ ਦੁਰਲੱਭ ਮੰਨਿਆ ਜਾਂਦਾ ਹੈ। ਇਹ ਊਠ ਆਪਣੀ ਵਿਲੱਖਣ ਸੁੰਦਰਤਾ ਤੇ ਵਿਲੱਖਣਤਾ ਲਈ ਮਸ਼ਹੂਰ ਹੈ। ਇਸ ਪ੍ਰਜਾਤੀ ਦੇ ਊਠ ਘੱਟ ਹੀ ਦੇਖਣ ਨੂੰ ਮਿਲਦੇ ਹਨ।
ਦੱਸ ਦਈਏ ਕਿ ਰਮਜ਼ਾਨ ਵਿੱਚ ਵੀ ਊਠ ਦਾ ਬਹੁਤ ਮਹੱਤਵ ਹੈ। ਸਾਊਦੀ ਅਰਬ 'ਚ ਰਮਜ਼ਾਨ ਦਾ ਮਹੀਨਾ ਖ਼ਤਮ ਹੋਣ ਤੋਂ ਅਗਲੇ ਦਿਨ ਊਠਾਂ ਦੀ ਬਲੀ ਦੇਣ ਦੀ ਪਰੰਪਰਾ ਵੀ ਹੈ। ਇਸਲਾਮ ਵਿੱਚ ਕੁਰਬਾਨੀ ਦੌਰਾਨ ਦਿੱਤੇ ਜਾਣ ਵਾਲੇ ਜਾਨਵਰ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹਿੱਸਾ ਇੱਕ ਗਰੀਬ ਨੂੰ ਦਿੱਤਾ ਜਾਂਦਾ ਹੈ ਤੇ ਬਾਕੀ ਦੋ ਹਿੱਸੇ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਰੱਖੇ ਜਾਂਦੇ ਹਨ।
ਇਹ ਵੀ ਪੜ੍ਹੋ: ਰੂਸ-ਯੂਕਰੇਨ ਜੰਗ ਜਾਰੀ ਰਹਿਣ ਨਾਲ ਉਛਲੇਗਾ ਕੱਚਾ ਤੇਲ, ਕੀਮਤ 130 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੀ- ਭਾਰਤ 'ਤੇ ਵੀ ਪਵੇਗਾ ਅਸਰ