Inernational Crude Oil Prices will surge on the basis of Russia- Ukraine war


Crude Oil Price Increased: ਰੂਸ-ਯੂਕਰੇਨ ਯੁੱਧ ਜਾਰੀ ਰਹਿਣ ਕਾਰਨ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਰੂਸ-ਯੂਕਰੇਨ ਸੰਕਟ ਦੇ ਨਾਲ-ਨਾਲ ਮਜ਼ਬੂਤ ਮੰਗ ਨੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਿਸ਼ਵਵਿਆਪੀ ਵਾਧਾ ਕੀਤਾ ਹੈ। ਬ੍ਰੈਂਟ-ਇੰਡੈਕਸ 'ਤੇ ਕੱਚੇ ਤੇਲ ਦੀਆਂ ਕੀਮਤਾਂ ਸ਼ੁੱਕਰਵਾਰ ਨੂੰ 120 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਸੀ ਤੇ ਆਉਣ ਵਾਲੇ ਦਿਨਾਂ 'ਚ ਇਹ 115 ਡਾਲਰ ਤੋਂ 130 ਡਾਲਰ ਪ੍ਰਤੀ ਬੈਰਲ ਦੀ ਰੇਂਜ 'ਚ ਰਹਿਣ ਦੀ ਉਮੀਦ ਹੈ।


ਭਾਰਤ ਲਈ ਨੁਕਸਾਨਦੇਹ ਹੋ ਸਕਦਾ ਇਹ ਵਾਧਾ


ਇਹ ਰੁਝਾਨ ਭਾਰਤ ਲਈ ਮਹੱਤਵਪੂਰਨ ਹੈ ਕਿਉਂਕਿ ਅੰਤਰਰਾਸ਼ਟਰੀ ਕੀਮਤਾਂ ਘਰੇਲੂ ਪੈਟਰੋਲ ਤੇ ਡੀਜ਼ਲ ਦੀ ਕੀਮਤ ਨਿਰਧਾਰਤ ਕਰਦੀਆਂ ਹਨ। ਇਸ ਸਮੇਂ ਭਾਰਤ ਆਪਣੀ ਲੋੜ ਦਾ 85 ਫੀਸਦੀ ਕੱਚੇ ਤੇਲ ਦੀ ਦਰਾਮਦ ਕਰਦਾ ਹੈ। ਹੁਣ ਤੱਕ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਵਿਕਰੀ ਕੀਮਤਾਂ ਵਿੱਚ ਮਾਮੂਲੀ ਵਾਧਾ ਕਰਨਾ ਪਿਆ ਹੈ। ਇਨ੍ਹਾਂ ਕੀਮਤਾਂ ਨੂੰ 4 ਮਹੀਨਿਆਂ ਤੋਂ ਵੱਧ ਦੇ ਸਮੇਂ ਬਾਅਦ ਪਹਿਲੀ ਵਾਰ 22 ਮਾਰਚ ਨੂੰ ਸੋਧਿਆ ਗਿਆ।


ਰੂਸ-ਯੂਕਰੇਨ ਜੰਗ ਦਾ ਹੱਲ ਨਾ ਹੋਣ ਕਾਰਨ ਕੱਚਾ ਤੇਲ ਹੋਰ ਉਛਲੇਗਾ: ਜਾਣਕਾਰ


IIFL ਸਕਿਓਰਿਟੀਜ਼ ਦੇ VP (ਰਿਸਰਚ) ਅਨੁਜ ਗੁਪਤਾ ਨੇ ਕਿਹਾ, "ਕੱਚੇ ਤੇਲ ਵਿੱਚ ਉੱਚ ਵਪਾਰ ਦੀ ਉਮੀਦ ਹੈ ਅਤੇ $ 125 ਤੋਂ $ 128 ਦੀ ਪਰਖ ਹੋ ਸਕਦੀ ਹੈ ਕਿਉਂਕਿ ਰੂਸ ਤੇ ਯੂਕਰੇਨ ਦੇ ਵਿਚਕਾਰ ਯੁੱਧ ਨੂੰ ਖ਼ਤਮ ਕਰਨ ਲਈ ਕੋਈ ਹੱਲ ਨਜ਼ਰ ਨਹੀਂ ਆ ਰਿਹਾ।" ਕਮੋਡਿਟੀਜ਼ ਐਂਡ ਕਰੰਸੀ ਕੈਪੀਟਲ ਵਾਆ ਦੇ ਲੀਡ ਗਲੋਬਲ ਰਿਸਰਚ ਕਸ਼ਤੀਜ ਪੁਰੋਹਿਤ ਨੇ ਕਿਹਾ, "ਰੂਸੀ ਤੇਲ 'ਤੇ ਨਿਰਭਰਤਾ ਨੂੰ ਰੋਕਣ ਲਈ ਅਮਰੀਕਾ ਵੱਲੋਂ ਨਵੇਂ ਕਾਨੂੰਨ ਤੋਂ ਬਾਅਦ ਮੌਜੂਦਾ ਸਥਿਤੀ ਬਹੁਤ ਬੁਲੰਦ ਹੈ।"


ਦੇਸ਼ 'ਚ ਵੀ ਤੇਲ ਦੀਆਂ ਕੀਮਤਾਂ ਵਧ ਰਹੀਆਂ


ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ 137 ਦਿਨਾਂ ਤੱਕ ਸਥਿਰ ਰਹਿਣ ਤੋਂ ਬਾਅਦ 22 ਮਾਰਚ ਨੂੰ ਵਧਾਈਆਂ ਗਈਆਂ। ਇਸ ਤੋਂ ਬਾਅਦ 23 ਮਾਰਚ ਨੂੰ ਵੀ ਇਨ੍ਹਾਂ ਦੀਆਂ ਕੀਮਤਾਂ '80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਅਤੇ ਕੀਮਤਾਂ ਕਈ ਗੁਣਾ ਵਧ ਗਈਆਂ ਹਨ। ਅੱਜ ਵੀ ਪੈਟਰੋਲ 30 ਪੈਸੇ ਅਤੇ ਡੀਜ਼ਲ 35 ਪੈਸੇ ਮਹਿੰਗਾ ਹੋਇਆ। ਇਸ ਤਰ੍ਹਾਂ, ਕੁੱਲ ਮਿਲਾ ਕੇ ਇੱਕ ਹਫ਼ਤੇ ਵਿੱਚ ਛੇ ਵਾਰ ਕੀਮਤਾਂ ਵਿੱਚ ਵਾਧਾ ਕੀਤਾ ਗਿਆ।


ਬ੍ਰੈਂਟ ਅਤੇ ਨਾਈਮੈਕਸ ਕੱਚੇ ਤੇਲ ਦੀਆਂ ਕੀਮਤਾਂ


ਜੇਕਰ ਅੱਜ ਦੇ ਨਾਇਮੈਕਸ ਕਰੂਡ ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ ਇਹ 109.48 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਇਸ '4.42 ਡਾਲਰ ਦੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬ੍ਰੈਂਟ ਕਰੂਡ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਇਹ 4.11 ਡਾਲਰ ਹੇਠਾਂ ਆ ਕੇ 116.54 ਡਾਲਰ ਪ੍ਰਤੀ ਬੈਰਲ 'ਤੇ ਕਾਇਮ ਹੈ।


ਇਹ ਵੀ ਪੜ੍ਹੋ: ਕੇਂਦਰ ਸਰਕਾਰ ਮੁਕੰਮਲ ਤੌਰ 'ਤੇ ਚੰਡੀਗੜ੍ਹ 'ਤੇ ਕਬਜ਼ਾ ਕਰਨਾ ਚਾਹੁੰਦੀ: ਬਾਦਲ