✕
  • ਹੋਮ

ਸੈਂਚੁਰੀ ਮਾਰਨ ਨੂੰ ਤਿਆਰ 96 ਬੱਚਿਆਂ ਦਾ ਪਿਓ

ਏਬੀਪੀ ਸਾਂਝਾ   |  10 Sep 2016 11:41 AM (IST)
ਸੈਂਚੁਰੀ ਮਾਰਨ ਨੂੰ ਤਿਆਰ 96 ਬੱਚਿਆਂ ਦਾ ਪਿਓ

ਰਿਆਦ— ਅੱਜ-ਕੱਲ੍ਹ ਮਹਿੰਗਾਈ ਇੰਨੀ ਵਧ ਗਈ ਹੈ ਕਿ ਹਰ ਕੋਈ ਇੱਕ ਜਾਂ ਦੋ ਬੱਚੇ ਹੀ ਪੈਦਾ ਕਰਨਾ ਚਾਹੁੰਦਾ ਹੈ ਤਾਂ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਸਕੇ। ਸਭ ਦਾ ਮੰਨਣਾ ਹੈ ਕਿ ਵੱਡੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੀ ਚੱਲਦਾ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜੋ 5-6 ਹੀ ਨਹੀਂ ਸਗੋਂ 96 ਬੱਚਿਆਂ ਦਾ ਪਿਤਾ ਹੈ। ਇਹ ਗੱਲ ਬਿਲਕੁਲ ਸੱਚ ਹੈ।

1

2

ਉਸ ਮੁਤਾਬਿਕ ਉਹ ਆਪਣੀ ਸੈਂਚੁਰੀ ਤੋਂ ਸਿਰਫ਼ 2 ਹੀ ਕਦਮ ਦੂਰ ਹੁੰਦਾ ਜੇਕਰ ਉਸ ਦੇ 2 ਮੁੰਡਿਆਂ ਦੀ ਮੌਤ ਨਾ ਹੋ ਗਈ ਹੁੰਦੀ। ਹੁਣ ਤਕ ਉਹ 17 ਵਿਆਹ ਕਰ ਚੁੱਕਾ ਹੈ ਅਤੇ 4 ਨੂੰ ਛੱਡ ਕੇ ਬਾਕੀ ਸਭ ਨੂੰ ਤਲਾਕ ਦੇ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਕਾਨੂੰਨ ਮੁਤਾਬਿਕ ਸਿਰਫ਼ 4 ਵਿਆਹ ਹੀ ਕੀਤੇ ਜਾ ਸਕਦੇ ਹਨ, ਇਸੇ ਕਾਰਨ ਮਜਬੂਰੀ 'ਚ ਉਸ ਨੂੰ ਅਜਿਹਾ ਕਰਨਾ ਪਿਆ।

3

ਸੰਯੁਕਤ ਅਰਬ ਅਮੀਰਾਂ (ਯੂ. ਏ. ਈ. ) ਦਾ ਰਹਿਣ ਵਾਲਾ ਦਾਦ ਮੁਹੰਮਦ ਮੁਰਾਦ ਅਬਦੁਲ ਰਹਿਮਾਨ (70) ਉਹ ਵਿਅਕਤੀ ਹੈ ਜੋ 17 ਵਿਆਹ ਕਰਵਾ ਚੁੱਕਾ ਹੈ ਅਤੇ 96 ਬੱਚਿਆਂ ਦਾ ਪਿਤਾ ਹੈ। ਦਾਦ ਮੁਹੰਮਦ ਸਿਰਫ਼ ਇੰਨੇ ਤੋਂ ਹੀ ਖ਼ੁਸ਼ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਹ ਜਲਦ ਹੀ ਬੱਚਿਆਂ ਦੀ ਸੈਂਚੁਰੀ ਪੂਰੀ ਕਰੇਗਾ।

4

ਰਿਆਦ— ਅੱਜ-ਕੱਲ੍ਹ ਮਹਿੰਗਾਈ ਇੰਨੀ ਵਧ ਗਈ ਹੈ ਕਿ ਹਰ ਕੋਈ ਇੱਕ ਜਾਂ ਦੋ ਬੱਚੇ ਹੀ ਪੈਦਾ ਕਰਨਾ ਚਾਹੁੰਦਾ ਹੈ ਤਾਂ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਸਕੇ। ਸਭ ਦਾ ਮੰਨਣਾ ਹੈ ਕਿ ਵੱਡੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੀ ਚੱਲਦਾ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜੋ 5-6 ਹੀ ਨਹੀਂ ਸਗੋਂ 96 ਬੱਚਿਆਂ ਦਾ ਪਿਤਾ ਹੈ। ਇਹ ਗੱਲ ਬਿਲਕੁਲ ਸੱਚ ਹੈ।

  • ਹੋਮ
  • ਅਜ਼ਬ ਗਜ਼ਬ
  • ਸੈਂਚੁਰੀ ਮਾਰਨ ਨੂੰ ਤਿਆਰ 96 ਬੱਚਿਆਂ ਦਾ ਪਿਓ
About us | Advertisement| Privacy policy
© Copyright@2026.ABP Network Private Limited. All rights reserved.