ਅਸ਼ਵਿਨ ਦੀ ਵਿਰੋਧੀ ਟੀਮ ਨਾਲ ਜੰਮ ਕੇ ਬਹਿਸ
ਇਸ ਬਹਿਸ ਦਾ ਵੀਡੀਓ ਵੀ ਵਾਇਰਲ ਹੋ ਗਿਆ ਹੈ ਅਤੇ ਵੀਡੀਓ 'ਚ ਅਸ਼ਵਿਨ ਵੀ ਗੁੱਸੇ 'ਚ ਬੈਟ ਨਾਲ ਇਸ਼ਾਰਾ ਕਰਦੇ ਨਜਰ ਆ ਰਹੇ ਹਨ। ਜਦ ਬਹਿਸ ਖਤਮ ਕਰਨ ਲਈ ਅੰਪਾਇਰ ਅੱਗੇ ਆਏ ਤਾਂ ਅਸ਼ਵਿਨ ਕੁਝ ਦੇਰ ਉਨ੍ਹਾਂ ਨਾਲ ਵੀ ਭੜਕ ਕੇ ਗਲ ਕਰਦੇ ਨਜਰ ਆਏ। ਅਸ਼ਵਿਨ ਦੀ ਟੀਮ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ। ਮੈਚ ਤੋਂ ਬਾਅਦ ਅਸ਼ਵਿਨ ਨੇ ਕਿਹਾ ਕਿ ਮੈਦਾਨ 'ਤੇ ਜੋ ਵੀ ਹੋਇਆ ਓਹ ਤਨਾਵ ਕਰਕੇ ਹੋਇਆ। ਅਸ਼ਵਿਨ ਨੇ ਬੱਲੇਬਾਜ਼ੀ ਕਰਦਿਆਂ 23 ਗੇਂਦਾਂ 'ਤੇ ਨਾਬਾਦ 49 ਰਨ ਦੀ ਪਾਰੀ ਖੇਡੀ।
ਜਿਵੇਂ-ਜਿਵੇਂ ਤਾਮਿਲ ਨਾਡੂ ਪ੍ਰੀਮਿਅਰ ਲੀਗ ਦਾ ਰੋਮਾਂਚ ਵਧਦਾ ਜਾ ਰਿਹਾ ਹੈ, ਉਸਦੇ ਨਾਲ ਹੀ ਖਿਡਾਰੀਆਂ 'ਚ ਟੈਨਸ਼ਨ ਵੀ ਆਪਣੀ ਸੀਮਾ ਪਾਰ ਕਰਦੀ ਜਾ ਰਹੀ ਹੈ। ਇਸ ਵਾਰ ਲੀਗ ਦੇ ਮੁਕਾਬਲੇ 'ਚ ਕੁਝ ਅਜਿਹਾ ਹੋਇਆ ਜਿਸਦੀ ਉਮੀਦ ਨਾ ਤਾਂ ਕ੍ਰਿਕਟ ਫੈਨਸ ਨੂੰ ਸੀ ਅਤੇ ਨਾ ਹੀ ਖੁਦ ਖਿਡਾਰੀ ਅਜਿਹਾ ਹੋਣ ਦੀ ਕਲਪਨਾ ਕਰ ਸਕਦੇ ਸਨ।
ਆਮ ਤੌਰ 'ਤੇ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ 'ਚ ਸ਼ਾਂਤ ਰਹਿਣ ਵਾਲੇ ਟੀਮ ਇੰਡੀਆ ਦੇ ਆਫ-ਸਪਿਨਰ ਰਵੀਚੰਦਰਨ ਅਸ਼ਵਿਨ ਲੀਗ ਮੈਚ ਦੇ ਦੌਰਾਨ ਆਪਣਾ ਆਪਾ ਖੋ ਬੈਠੇ ਅਤੇ ਵਿਰੋਧੀ ਟੀਮ ਦੇ ਗੇਂਦਬਾਜ਼ ਨਾਲ ਜਾ ਭਿੜੇ। ਡੀਂਡੀਗੁਲ ਡਰੈਗਨ ਅਤੇ ਚੇਪੌਕ ਸੁਪਰ ਗਿਲਸ ਦੀਆਂ ਟੀਮਾਂ ਵਿਚਾਲੇ ਖੇਡੇ ਗਏ ਮੈਚ 'ਚ ਇਹ ਸਭ ਵੇਖਣ ਨੂੰ ਮਿਲਿਆ।
ਅਸ਼ਵਿਨ ਦੀ ਟੀਮ ਡੰਡੀਗੁਲ ਡਰੈਗਨਸ ਨੂੰ ਜਿੱਤ ਲਈ 173 ਰਨ ਦੀ ਲੋੜ ਸੀ। 4 ਵਿਕਟ ਡਿੱਗਣ ਤੋਂ ਬਾਅਦ ਕਪਤਾਨ ਆਰ. ਅਸ਼ਵਿਨ ਅਤੇ ਐਨ. ਜਗਦੀਸਨ ਬੱਲੇਬਾਜ਼ੀ ਕਰ ਰਹੇ ਸਨ। ਰਨ ਰੇਟ ਵਧਾਉਣ ਦੀ ਕੋਸ਼ਿਸ਼ ਕਰਦੇ ਹੋਏ ਜਗਦੀਸਨ ਸਾਈ ਕਿਸ਼ੋਰ ਦੀ ਗੇਂਦ 'ਤੇ ਆਊਟ ਹੋ ਗਏ। ਵਿਕਟ ਗਵਾਉਣ ਤੋਂ ਬਾਅਦ ਜਗਦੀਸਨ ਦੀ ਸਾਈਕਿਸ਼ੋਰ ਨਾਲ ਬਹਿਸ ਹੋ ਗਈ। ਸਾਈਕਿਸ਼ੋਰ ਵਿਕਟ ਹਾਸਿਲ ਕਰਨ ਦੀ ਖੁਸ਼ੀ ਮਨਾ ਰਹੇ ਸਨ ਜਦਕਿ ਜਗਦੀਸਨ ਆਪਣਾ ਵਿਕਟ ਗਵਾ ਕੇ ਬੌਖਲਾ ਗਏ ਸਨ। ਦੋਨਾ ਵਿਚਾਲੇ ਬਹਿਸ ਵਧਦੀ ਵੇਖ ਨਾਨ-ਸਟ੍ਰਾਈਕਰ ਅਸ਼ਵਿਨ ਨੂੰ ਵੀ ਗੁੱਸਾ ਆ ਗਿਆ। ਅਸ਼ਵਿਨ ਪਹਿਲਾਂ ਤਾਂ ਬਹਿਸ ਰੋਕਣ ਲਈ ਆਏ ਪਰ ਜਲਦੀ ਹੀ ਓਹ ਵੀ ਇਸ ਬਹਿਸ ਅਤੇ ਧਕੱਮ-ਧੱਕੀ ਦਾ ਹਿੱਸਾ ਬਣ ਗਏ।