ਇੱਕ ਅਰਬਪਤੀ ਨੂੰ ਗਰਲਫ੍ਰੈਂਡ ਦੀ ਭਾਲ ਹੈ ਜੋ ਉਸ ਨਾਲ ਚੰਨ 'ਤੇ ਚੱਲ ਸਕੇ। ਇਸ ਲਈ, ਉਸ ਨੇ ਅਸਾਮੀਆਂ ਕੱਢੀਆਂ ਹਨ ਤੇ ਕੁੜੀਆਂ ਕੋਲੋਂ ਬਿਨੈ-ਪੱਤਰਾਂ ਦੀ ਮੰਗ ਕੀਤੀ ਹੈ ਤਾਂ ਜੋ ਉਹ ਸਹੀ ਗਰਲਫ੍ਰੈਂਡ ਦੀ ਚੋਣ ਕਰ ਸਕੇ ਤੇ ਉਸ ਨੂੰ ਚੰਦਰਮਾ 'ਤੇ ਲੈ ਜਾ ਸਕੇ। ਦਰਅਸਲ ਇਸ ਵਿਅਕਤੀ ਦਾ ਨਾਮ ਯੂਸਾਕਾ ਮੈਜਵਾ ਹੈ ਜੋ ਗਰਲਫ੍ਰੈਂਡ ਨੂੰ ਸਪੇਸਐਕਸ ਰਾਕੇਟ ਜ਼ਰੀਏ ਚੰਦਰਮਾ 'ਤੇ ਲਿਜਾਣਾ ਚਾਹੁੰਦਾ ਹੈ। ਯੂਸਾਕਾ 44 ਸਾਲਾਂ ਦਾ ਹੈ ਤੇ 20 ਸਾਲਾਂ ਤੋਂ ਘੱਟ ਉਮਰ ਦੀ ਕੁੜੀ ਦੀ ਭਾਲ ਕਰ ਰਿਹਾ ਹੈ।


ਉਸ ਨੇ ਆਪਣੀ ਵੈੱਬਸਾਈਟ 'ਤੇ ਲਿਖਿਆ ਹੈ ਏਕਾਂਤ ਤੇ ਖਾਲੀਪਣ ਮੇਰੇ ਅੰਦਰ ਵਧ ਰਿਹਾ ਹੈ। ਮੈਂ ਇੱਕ ਚੀਜ਼ ਬਾਰੇ ਸੋਚਦਾ ਹਾਂ ਤੇ ਉਹ ਹੈ ਇੱਕ ਔਰਤ ਨੂੰ ਪਿਆਰ ਕਰਨਾ। ਉਸ ਨੇ ਕਿਹਾ ਕਿ ਉਹ ਬਾਹਰੀ ਪੁਲਾੜ ਤੋਂ ਵਿਸ਼ਵ ਸ਼ਾਂਤੀ ਲਈ ਅਪੀਲ ਕਰਨਾ ਚਾਹੁੰਦਾ ਹੈ ਤੇ ਇੱਕ ਅਜਿਹੀ ਪ੍ਰੇਮਿਕਾ ਚਾਹੁੰਦਾ ਹੈ ਜੋ ਪੁਲਾੜ ਵਿੱਚ ਰੁਚੀ ਰੱਖਦੀ ਹੋਵੇ, ਵਿਸ਼ਵ ਸ਼ਾਂਤੀ ਚਾਹੁੰਦੀ ਹੋਵੇ ਤੇ ਚੰਦਰਮਾ 'ਤੇ ਜਾਣ ਦੀਆਂ ਤਿਆਰੀਆਂ ਵਿੱਚ ਹਿੱਸਾ ਲੈ ਸਕੇ।

ਉਨ੍ਹਾਂ ਦਾ ਨਵੀਂ ਗਰਲਫ੍ਰੈਂਡ ਨੂੰ ਲੱਭਣ ਲਈ ਸੰਘਰਸ਼ ਟੀਵੀ ਤੇ ਵੀ ਦਿਖਾਇਆ ਜਾਵੇਗਾ। ਇਸ ਸ਼ੋਅ ਦਾ ਨਾਂ ਫੁੱਲ ਮੂਨ ਲਵਰਜ਼ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਮਾਰਚ ਦੇ ਅੰਤ ਤੱਕ, ਉਹ ਆਪਣੀ ਗਰਲਫ੍ਰੈਂਡ ਦਾ ਨਾਮ ਐਲਾਨ ਕਰਨਗੇ।

ਯੂਸਾਕਾ ਏਲਨ ਮਸਕ ਦੇ ਸਪੇਸਐਕਸ ਰਾਕੇਟ ਰਾਹੀ ਚੰਦਰਮਾ ਤੇ ਜਾਣ ਵਾਲਾ ਪਹਿਲਾ ਨਿੱਜੀ ਯਾਤਰੀ ਹੋਵੇਗਾ। ਯੂਸਾਕਾ ਉਦੋਂ ਵੀ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਸਨੇ ਆਪਣੇ ਟਵਿੱਟਰ ਫਾਲੋਅਰਜ਼ ਨੂੰ 63 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਸੀ।