ਨਵੀਂ ਦਿੱਲੀ: ਕਜਾਕਿਸਤਾਨ ਦੇ ਬੌਡੀਬਿਲਡਰ ਯੂਰੀ ਤੋਲੋਚਕੋ ਸੈਕਸ ਡੌਲ ਨਾਲ ਵਿਆਹ ਕਰਨ ਮਗਰੋਂ ਚਰਚਾ ਵਿੱਚ ਆ ਗਏ ਸੀ। ਹੁਣ ਯੂਰੀ ਇੱਕ ਵਾਰ ਫੇਰ ਸੁਰਖੀਆਂ ਵਿੱਚ ਹਨ। ਇਸ ਵਾਰ ਕਾਰਨ ਹੈ ਯੂਰੀ ਦੀ ਦੂਜੀ ਪਤਨੀ ਯਾਨੀ ਇੱਕ ਹੋਰ ਡੌਲ ਜਿਸ ਨਾਲ ਉਸ ਨੇ ਵਿਆਹ ਕੀਤਾ ਹੈ ਤੇ ਇੱਕ ਹਫ਼ਤੇ ਦੇ ਹਨੀਮੂਨ ‘ਤੇ ਗਿਆ ਹੋਇਆ ਹੈ।
ਮਿਰਰ ਯੂਕੇ ਦੀ ਇੱਕ ਰਿਪੋਰਟ ਮੁਤਾਬਕ, 36 ਸਾਲਾ, ਦੇ ਇੱਕ ਬੌਡੀ ਬਿਲਡਰ ਯੂਰੀ ਨੇ ਸਭ ਤੋਂ ਪਹਿਲਾਂ Margot ਨਾਮ ਦੀ ਡੌਲ ਨਾਲ ਵਿਆਹ ਕੀਤੀ ਸੀ ਪਰ ਜਦੋਂ ਉਹ ਟੁੱਟ ਗਈ ਤਾਂ ਉਸ ਨੇ ਦੂਜੀ ਡੌਲ Lola ਨੂੰ ਖਰੀਦ ਲਿਆ ਤੇ ਉਸ ਦੇ ਨਾਲ ਹਨੀਮੂਨ ‘ਤੇ ਚਲਾ ਗਿਆ। ਬੌਡੀ ਬਿਲਡਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਤਸਵੀਰ ਵੀ ਸ਼ੇਅਰ ਕੀਤੀ ਹੈ।
ਯੂਰੀ ਨੇ ਕਿਹਾ,” ਮਹਾਮਾਰੀ ਦੇ ਚਲਤੇ ਮੈਂ ਹਨੀਮੂਨ ‘ਤੇ ਨਹੀਂ ਜਾ ਸਕਿਆ ਸੀ ਪਰ ਜਦੋਂ ਕੰਮ ਦੇ ਲਈ ਬੁਲਗਾਰੀਆ ਜਾਣ ਦਾ ਮੌਕ ਮਿਲਿਆ ਤਾਂ ਮੈਂ Lola ਨੂੰ ਵੀ ਨਾਲ ਲੈ ਗਿਆ। ਇਸ ਰੌਮੈਂਟਿਕ ਯਾਤਰਾ ‘ਤੇ ਅਸੀਂ ਲਗਪਗ ਇੱਕ ਹਫ਼ਤੇ ਇਕੱਠੇ ਰਹੇ।”
ਯੂਰੀ ਨੇ ਕਿਹਾ ਕਿ ਜਦੋਂ ਅਸੀਂ ਹੋਟਲ ਵਿੱਚ ਡਿਨਰ ਕਰ ਰਹੇ ਸੀ ਤਾਂ ਵੇਟਰ ਮੇਰੀ ਪਤਨੀ ਨੂੰ ਦੇਖ ਕੇ ਹੈਰਾਨ ਰਹਿ ਗਿਆ। ਹਾਲਾਂਕਿ, ਬਾਅਦ ਵਿੱਚ ਉਸ ਨੇ ਸਾਡੇ ਨਾਲ ਫੋਟੋਆਂ ਵੀ ਖਿੱਚਵਾਈਆਂ। ਆਲੇ ਦੁਆਲੇ ਦੇ ਲੋਕ ਵੀ ਸਾਡੇ ਨਾਲ ਫੋਟੋਆਂ ਲੈ ਰਹੇ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ