ਨਵੀਂ ਦਿੱਲੀ: ਬ੍ਰਾਜ਼ਿਲ ਦੀ  ਇੱਕ ਲੜਕੀ ਨੇ ਆਪਣੇ ਜਨਮ ਦਿਨ ਨੂੰ ਦਿਲਚਸਪ ਬਣਾਉਣ ਲਈ  ਅਨੌਖਾ ਤਰੀਕਾ ਅਪਨਾਇਆ।ਲੜਕੀ ਦਾ ਇਹ ਵੀਡੀਓ ਵੇਖ ਕੇ ਕਾਰੋਬਾਰੀ  ਆਨੰਦ ਮਹਿੰਦਰਾ ਵੀ  ਆਪਣੇ ਆਪ ਨੂੰ ਰੋਕ ਨਾ ਸਕੇ ਅਤੇ ਉਨ੍ਹਾਂ ਖੁਦ ਲੜਕੀ ਦੇ ਜਨਮ ਦਿਨ ਦੇ ਜਸ਼ਨ ਦਾ ਵੀਡੀਓ ਸ਼ੇਅਰ ਕੀਤਾ ਹੈ।


ਦਰਅਸਲਸ, 15 ਸਾਲ ਦੀ ਇਹ ਲੜਕੀ ਆਪਣੇ ਜਨਮ ਦਿਨ ਦੀ ਪਾਰਟੀ ਵਿੱਚ ਟਰੈਕਟਰ ਲੈ ਕੇ ਪਹੁੰਚੀ ਸੀ।ਲੜਕੀ ਨੂੰ ਟਰੈਕਟਰ ਚਲਾਉਂਦੇ ਵੇਖ ਉੱਥੇ ਪਹੁੰਚੇ ਮਹਿਮਾਨਾਂ ਨੇ ਤਾੜੀਆਂ ਵੱਜਾ ਕੇ ਉਸਦਾ ਸਵਾਗਤ ਕੀਤਾ।ਉਸਦੀ ਬ੍ਰਥਡੇਅ ਪਾਰਟੀ ‘ਤੇ ਪਹੁੰਚੇ ਲੋਕ ਉਸਦਾ ਕਿਸੇ ਸੈਲਿਬ੍ਰਿਟੀ ਵਾਂਗ ਸਵਾਗਤ ਕਰ ਉਸ ਨਾਲ ਤਸਵੀਰਾਂ ਖਿੱਚਵਾ ਰਹੇ ਸੀ।ਇਸ ਵਿੱਚ ਦਿਲਚਸਪ ਗੱਲ ਇਹ ਹੈ ਕਿ ਲੜਕੀ ਜੋ ਟਰੈਕਟਰ ਚਲਾ ਕੇ ਪਹੁੰਚੀ ਉਹ ਟਰੈਕਟਰ ਮਹਿੰਦਰਾ ਕੰਪਨੀ ਦਾ ਹੈ।




ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਚੇਅਰਮੈਨ ਨੇ ਲੜਕੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਾਡੇ ਬ੍ਰਾਜ਼ਿਲ ਦੇ ਇੱਕ ਗਾਹਕ ਦੀ ਬੇਟੀ ਨੇ ਆਪਣਾ 15ਵਾਂ ਜਨਮ ਦਿਨ ਵੱਖਰੇ ਅੰਦਾਜ਼ ‘ਚ ਮਨਾਉਣ ਦਾ ਫੈਸਲਾ ਕੀਤਾ।ਉਸਨੂੰ ਟਰੈਕਟਰ ਪਸੰਦ ਹੈ ਅਤੇ ਉਹ ਮਹਿੰਦਰਾ ਬ੍ਰਾਂਡ ਨੂੰ ਪਿਆਰ ਕਰਦੀ ਹੈ।ਇਸ ਲਈ ਸਾਡੇ ਡੀਲਰ ਨੇ ਬ੍ਰਥਡੇਅ ਸੈਲੀਬ੍ਰੇਸ਼ਨ ਦੇ ਲਈ ਇੱਕ ਛੋਟਾ ਟਰੈਕਟਰ ਦਿੱਤਾ ਹੈ।


ਬ੍ਰਾਜ਼ਿਲ ਦੀ ਸੰਸਕ੍ਰਿਤੀ ਵਿੱਚ ਲੜਕੀ ਦੇ 15ਵੇਂ ਜਨਮ ਦਿਨ ਨੂੰ ਬੇਹੱਦ ਖਾਸ ਮਨਿਆ ਜਾਂਦਾ ਹੈ।ਲੋਕ ਇਸ ਨੂੰ ਬਹੇੱਦ ਜੋਸ਼ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ।ਇਸ ਮੌਕੇ ਆਨੰਦ ਮਹਿੰਦਰਾ ਨੇ ਲੜਕੀ ਦੀ ਖੁਸ਼ੀ ਨੂੰ ਦੁਗਨਾ ਕਰ ਦਿੱਤਾ ਹੈ।



 



 


Car loan Information:

Calculate Car Loan EMI