Viral Video: ਭਾਰਤ 'ਚ ਕਈ ਅਜਿਹੇ ਜੁਗਾੜ ਲੋਕ ਹਨ, ਜੋ ਜੁਗਾੜ ਰਾਹੀਂ ਅਜਿਹੀਆਂ ਚੀਜ਼ਾਂ ਬਣਾਉਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਅਤੇ ਕੁਝ ਲੋਕ ਅਜਿਹੀਆਂ ਮਜੇਦਾਰ ਚੀਜਾ ਵੀ ਬਣਾਉਂਦੇ ਹਨ, ਜਿਨ੍ਹਾਂ ਨੂੰ ਦੇਖਦੇ ਹੀ ਲੋਕ ਹੱਸਣ ਲੱਗ ਪੈਂਦੇ ਹਨ। ਤੁਸੀਂ ਜਾਣਦੇ ਹੀ ਹੋਵੋਗੇ ਕਿ ਗਰਮੀਆਂ ਵਿੱਚ ਕੂਲਰ ਦੀ ਕਿੰਨੀ ਵਰਤੋਂ ਕੀਤੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸਨੂੰ ਸਰਦੀਆਂ ਵਿੱਚ ਵੀ ਵਰਤਿਆ ਜਾ ਸਕਦਾ ਹੈ, ਪਰ ਕਿਸੇ ਹੋਰ ਕੰਮ ਲਈ। ਜੀ ਹਾਂ, ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਲੜਕਾ ਕੂਲਰ ਦੀ ਸ਼ਾਨਦਾਰ ਵਰਤੋਂ ਕਰਦਾ ਨਜ਼ਰ ਆ ਰਿਹਾ ਹੈ। ਅਜਿਹਾ ਮਜ਼ੇਦਾਰ ਜੁਗਾੜ ਤੁਸੀਂ ਸ਼ਾਇਦ ਹੀ ਦੇਖਿਆ ਹੋਵੇਗਾ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਕੂਲਰ ਸੜਕ 'ਤੇ ਚਲਦਾ ਨਜ਼ਰ ਆ ਰਿਹਾ ਹੈ। ਕੂਲਰ ਦੇ ਦੋ ਪਹੀਏ ਪਿਛਲੇ ਪਾਸੇ ਅਤੇ ਇੱਕ ਪਹੀਆ ਅੱਗੇ ਹੈ। ਇੰਝ ਲੱਗਦਾ ਹੈ ਜਿਵੇਂ ਇਹ ਰਿਕਸ਼ੇ ਵਾਂਗ ਬੰਦ ਡੱਬਾ ਹੋਵੇ। ਦਿਲਚਸਪ ਗੱਲ ਇਹ ਹੈ ਕਿ ਕੂਲਰ ਦੇ ਅੰਦਰ ਇੱਕ ਲੜਕਾ ਬੈਠਾ ਹੈ, ਜੋ ਇਸਨੂੰ ਚਲਾ ਰਿਹਾ ਹੈ। ਸ਼ਾਇਦ ਉਸ ਨੇ ਕੂਲਰ ਦੇ ਅੰਦਰ ਕੋਈ ਮਸ਼ੀਨ ਫਿੱਟ ਕੀਤੀ ਹੋਈ ਹੈ, ਜਿਸ ਦੀ ਮਦਦ ਨਾਲ ਉਹ ਇਸ ਨੂੰ ਚਲਾ ਰਿਹਾ ਹੈ। ਇਹ ਜੁਗਾੜ ਸੱਚਮੁੱਚ ਬਹੁਤ ਮਜ਼ਾਕੀਆ ਹੈ। ਹਾਲਾਂਕਿ ਇਹ ਮਜ਼ਾਕੀਆ ਜੁਗਾੜ ਗੱਡੀ ਕਿਸ ਨੇ ਬਣਾਈ ਹੈ ਅਤੇ ਇਹ ਵੀਡੀਓ ਕਿੱਥੋਂ ਦੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਮਜ਼ੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ imran_soyla ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ 'ਚ ਇਸ ਨੂੰ 'ਚਲਦਾ ਫਿਰਦਾ ਕੂਲਰ' ਦੱਸਿਆ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ 8 ਮਿਲੀਅਨ ਯਾਨੀ 80 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 2 ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ।
ਇਹ ਵੀ ਪੜ੍ਹੋ: Punjab News: ਬਰਨਾਲਾ ਦੀ ਸੰਘਣੀ ਆਬਾਦੀ 'ਚ ਰਾਤ ਸਮੇਂ ਵਾਪਰੀ ਚੋਰੀ ਦੀ ਘਟਨਾ
ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਕਈ ਤਰ੍ਹਾਂ ਦੀਆਂ ਦਿਲਚਸਪ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਇੱਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ 'ਚ ਲਿਖਿਆ, 'ਭਾਰਤ ਚੰਦ 'ਤੇ ਇੰਝ ਨਹੀਂ ਪਹੁੰਚਿਆ, ਇੱਥੇ ਹਰ ਗਲੀ ਵਿਗਿਆਨੀਆਂ ਨਾਲ ਭਰੀ ਹੋਈ ਹੈ', ਉਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, 'ਇਸੇ ਨੂੰ ਕਹਿੰਦੇ ਹਨ ਭਾਰਤੀ ਜੁਗਾੜ'।
ਇਹ ਵੀ ਪੜ੍ਹੋ: Viral News: ਮੌਤ ਦੇ ਛੇ ਦਿਨ ਬਾਅਦ ਤਾਬੂਤ 'ਚੋਂ ਜ਼ਿੰਦਾ ਉੱਠੀ ਔਰਤ! ਦੇਖਣ ਵਾਲੀਆਂ ਦੀ ਕੰਬ ਗਈ ਰੂਹ...