Punjab News: ਚੋਰਾਂ ਨੇ ਸ਼ਹਿਰ ਦੇ 40 ਫੁੱਟ ਖੇਤਰ ਵਿੱਚ ਤਿੰਨ ਮੰਜ਼ਿਲਾ ਇਮਾਰਤ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਦੇ ਮਾਲਕਾਂ ਅਨੁਸਾਰ ਚੋਰ ਉਨ੍ਹਾਂ ਦੇ ਘਰੋਂ 2 ਆਈਫੋਨ, 50 ਹਜ਼ਾਰ ਦੀ ਨਕਦੀ ਅਤੇ 3 ਲੇਡੀਜ਼ ਪਰਸ ਲੈ ਕੇ ਫਰਾਰ ਹੋ ਗਏ। ਚੋਰਾਂ ਕੋਲ ਰਿਵਾਲਵਰ ਸੀ ਅਤੇ ਉਨ੍ਹਾਂ ਦਾ ਪਿੱਛਾ ਕਰਨ 'ਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ, ਸੀਸੀਟੀਵੀ ਫੁਟੇਜ ਦੀ ਮਦਦ ਨਾਲ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ, ਥਾਣਾ ਸਿਟੀ ਦੇ ਐਸਐਚਓ ਅਨੁਸਾਰ ਅਣਪਛਾਤੇ ਚੋਰ ਦਾ ਤਿੰਨ ਮੰਜ਼ਿਲਾ ਇਮਾਰਤ ਤੱਕ ਪਹੁੰਚਣਾ ਅਸੰਭਵ ਹੈ, ਚੋਰ ਕੋਈ ਜਾਣਿਆ-ਪਛਾਣਿਆ ਹੋ ਸਕਦਾ ਹੈ। ਪੁਲਿਸ ਨੇ ਇਸ ਚੋਰੀ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਸ ਸਬੰਧੀ ਪੀੜਤ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਸੌਂ ਰਿਹਾ ਸੀ ਤਾਂ ਉਸ ਦੇ ਘਰ ਦੇ ਅੰਦਰ ਅਲਮਾਰੀ ਕੋਲ ਕੋਈ ਖੜ੍ਹਾ ਸੀ। ਇਸ ਸਬੰਧੀ ਜਦੋਂ ਮੈਂ ਰੌਲਾ ਪਾਇਆ ਤਾਂ ਉਕਤ ਚੋਰ ਕੋਲ ਰਿਵਾਲਵਰ ਸੀ ਅਤੇ ਉਹ ਗੋਲੀ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਮੇਰੇ ਘਰੋਂ ਦੋ ਆਈਫੋਨ, 50 ਹਜ਼ਾਰ ਰੁਪਏ ਨਕਦ ਅਤੇ ਘਰੇਲੂ ਔਰਤ ਦੇ ਤਿੰਨ ਬੈਗ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਤਿੰਨ ਵਿਅਕਤੀ ਦਸਤਾਰ ਅਤੇ ਟੋਪੀ ਪਾਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ।


ਇਹ ਵੀ ਪੜ੍ਹੋ: Viral News: ਮੌਤ ਦੇ ਛੇ ਦਿਨ ਬਾਅਦ ਤਾਬੂਤ 'ਚੋਂ ਜ਼ਿੰਦਾ ਉੱਠੀ ਔਰਤ! ਦੇਖਣ ਵਾਲੀਆਂ ਦੀ ਕੰਬ ਗਈ ਰੂਹ...


ਇਸ ਮੌਕੇ ਥਾਣਾ ਸਿਟੀ ਦੇ ਐਸ.ਐਚ.ਓ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਅੱਜ ਤੜਕੇ 3-4 ਵਜੇ ਦੇ ਕਰੀਬ ਬਰਨਾਲਾ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ 40 ਫੁੱਟ ਇਮਾਰਤ ਵਿੱਚ ਇੱਕ ਤਿੰਨ ਮੰਜ਼ਿਲਾ ਮਕਾਨ ਵਿੱਚ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਜਿੱਥੇ ਰਾਤ ਨੂੰ ਡਿਊਟੀ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਨੇ ਕਿਹਾ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਥਾਂ 'ਤੇ ਕਿਸੇ ਅਣਪਛਾਤੇ ਚੋਰ ਦੇ ਪਹੁੰਚਣ ਦੀ ਬਹੁਤ ਘੱਟ ਸੰਭਾਵਨਾ ਹੈ, ਹਾਲਾਂਕਿ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਸਬੰਧੀ ਆਸ-ਪਾਸ ਦੇ ਲੋਕਾਂ ਅਤੇ ਦੁਕਾਨਦਾਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਇਸ ਚੋਰੀ ਦੇ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Viral Video: ਕਿੰਗ ਕੋਬਰਾ ਨੂੰ ਵਾਰ-ਵਾਰ ਛੇੜ ਰਿਹਾ ਵਿਅਕਤੀ, ਗੁੱਸੇ 'ਚ ਆਏ ਸੱਪ ਨੇ ਅੱਗੇ ਜੋ ਕੀਤਾ...